This site uses cookies to store information on your computer. I'm fine with this Cookie information

Festive Opening Hours

Please note we will not be open during the public holidays, 25 & 26 Dec and 1 & 2 Jan.

On 24 & 31 Dec we will close early, with last appointments at 3pm and buildings across our sites closed at 4pm. 

Due to staffing, we are unable to provide at home postal STI kits during this time. You can still book a regular STI testing appointment here.

ਮੈਂਨੂੰ ਆਪਣੀ ਸੈਨਡੀਫੋਰ੍ਡ ਅਪੌਇੰਟਮੈਂਟ ਲਈ ਇੱਕ ਦੁਭਾਸ਼ੀਏ ਦੀ ਲੋੜ ਹੈ

Patients can now access the interpreting service “Direct Patient Access to Interpreting Service” before calling Sandyford Switchboard to help make an appointment.

ਕੀ ਹੋਇਗਾ ਜੇ ਮੈਂ ਆਪਣੀ ਅਪੌਇੰਟਮੈਂਟ ‘ਤੇ ਦੁਭਾਸ਼ੀਏ ਨਾਲ ਅਰਾਮਦੇਹ ਮਹਿਸੂਸ ਨਹੀਂ ਕਰਦਾ/ਦੀ?

 

ਜੇ ਤੁਹਾਨੂੰ ਸੈਨਡੀਫੋਰ੍ਡ ਵਿਖੇ ਨੇੜੇਉਂ ਨਿਰੀਖਣ ਦੀ ਲੋੜ ਹੈ, ਤੁਹਾਡਾ ਦੁਭਾਸ਼ੀਆ ਇੱਕ ਪਰਦੇ ਦੇ ਪਿੱਛੇ ਇੰਤਜਾਰ ਕਰੇਗਾ/ਗੀ ਅਤੇ ਤੁਹਾਨੂੰ ਦੇਖ ਨਹੀਂ ਸਕੇਗਾ/ਗੀ।

ਮੈਂ ਦੁਭਾਸ਼ੀਏ ਨੂੰ ਆਪਣੇ ਬਾਰੇ ਲਿੰਗੀ ਵੇਰਵਾ ਦੱਸਣ ਵਿੱਚ ਔਖਾ ਮਹਿਸੂਸ ਕਰਦਾ/ਦੀ ਹਾਂ

ਸਾਡੇ ਦੁਭਾਸ਼ੀਆਂ ਨੂੰ ਟ੍ਰੇਨਿੰਗ ਮਿਲੀ ਹੈ ਅਤੇ ਉਹ ਬਿਨਾ ਰਾਏ ਕਾਇਮ ਕੀਤੇ ਅਨੁਵਾਦ ਕਰਨਗੇ। ਉਹ ਵੱਖ-ਵੱਖ ਲਿੰਗੀ ਅਨੁਭਵਾਂ ਨਾਲ ਕਈ ਤਰ੍ਹਾਂ ਦੇ ਲੋਕਾਂ ਦੇ ਆਦੀ ਹਨ।

ਇਸ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਦੇ ਦੂਜੇ ਜਾਂ ਉਸੇ ਲਿੰਗ ਦੇ ਲੋਕਾਂ ਨਾਲ ਜਿਨਸੀ ਰਿਸ਼ਤੇ ਹਨ। ਇਸ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਦੀ ਲਿੰਗੀ ਪਛਾਣ ਉਸ ਨਾਲੋਂ ਵੱਖ ਹੈ ਜਿਸ ਨਾਲ ਉਹ ਪੈਦਾ ਹੋਏ ਸੀ। 

ਸਭ ਕੁਝ ਪ੍ਰਾਈਵੇਟ ਅਤੇ ਗੁਪਤ ਰੱਖਿਆ ਜਾਂਦਾ ਹੈ।

ਮੈਂ ਇੱਕ ਦੁਭਾਸ਼ੀਆ ਕਿਵੇਂ ਪਰਾਪਤ ਕਰ ਸਕਦਾ/ਦੀ ਹਾਂ?

ਜੇ ਤੁਸੀਂ ਅੰਗਰੇਜੀ ਨਹੀਂ ਬੋਲਦੇ, ਤੁਸੀਂ ਆਪਣੀ ਅਪੌਇੰਟਮੈਂਟ ‘ਤੇ ਇੱਕ ਦੁਭਾਸ਼ੀਏ ਲਈ ਪੁੱਛ ਸਕਦੇ ਹੋ। ਸਾਨੂੰ ਦੱਸੋ ਤੁਹਾਨੂੰ ਕਿਹੜੀ ਭਾਸ਼ਾ ਅਤੇ ਕਿਹੜੀ ਉਪਭਾਸ਼ਾ ਦੀ ਲੋੜ ਹੈ ਜਦੋਂ ਤੁਸੀਂ ਆਪਣੀ ਅਪੌਇੰਟਮੈਂਟ ਬੁੱਕ ਕਰਦੇ ਹੋ। ਅਸੀਂ ਤੁਹਾਡੇ ਲਈ ਇਸਦਾ ਪ੍ਰਬੰਧ ਕਰ ਦਵਾਂਗੇ।

ਸੈਨਡੀਫੋਰ੍ਡ ਸਟਾਫ਼ ਨੂੰ ਤੁਹਾਡੇ ਕਿਸੇ ਪਰਵਾਰ ਜਾਂ ਮਿਤਰਾਂ ਦੀ ਦੁਭਾਸ਼ੀਏ ਵਜੋਂ ਵਰਤੋਂ ਕਰਨ ਦੀ ਆਗਿਆ ਨਹੀਂ ਹੈ।

ਜੇ ਤੁਹਾਡੀ ਅਪੌਇੰਟਮੈਂਟ ਛਿਤਾਲੀ ਮਿਨਟਾਂ ਤੋਂ ਘੱਟ ਲੰਮੀ ਹੋਣ ਦੀ ਸੰਭਾਵਨਾ ਹੈ, ਅਸੀਂ ਟੈਲੀਫੋਨ ਇੰਟਰਪ੍ਰੈਟਰ ਦੀ ਵਰਤੋਂ ਕਰਨ ਦੀ ਸੰਭਾਵਨਾ ਰਖਦੇ ਹਾਂ।

ਇਹ ਇਸ ‘ਤੇ ਨਿਰਭਰ ਕਰਦਾ ਹੈ ਕਿ ਪ੍ਰਕਿਰਿਆ ਕਿਹੜੀ ਹੈ, ਕੁਝ ਪ੍ਰਕਿਰਿਆਵਾਂ ਵਿੱਚ ਅਸੀਂ ਆਮ੍ਹੋ-ਸਾਮ੍ਹਣੇ ਨੂੰ ਤਰਜੀਹ ਦੇ ਸਕਦੇ ਹਾਂ।

ਕੀ ਮੈਂਨੂੰ ਦੁਭਾਸ਼ੀਏ ਲਈ ਪੈਸੇ ਦੇਣ ਦੀ ਲੋੜ ਹੈ?

ਨਹੀਂ। ਇਹ ਸੇਵਾ ਮੁਫ਼ਤ ਹੈ।

ਕੀ ਮੈਂ ਔਰਤ ਜਾਂ ਮਰਦ ਦੁਭਾਸ਼ੀਏ ਦੀ ਮੰਗ ਕਰ ਸਕਦਾ/ਦੀ ਹਾਂ?

ਹਾਂ। ਸਾਨੂੰ ਦੱਸੋ ਕਿ ਤੁਸੀ ਕਿਸਨੂੰ ਤਰਜੀਹ ਦਿੰਦੇ ਹੋ ਅਤੇ ਅਸੀਂ ਕੋਸ਼ਿਸ਼ ਕਰਕੇ ਇਹ ਪ੍ਰਦਾਨ ਕਰਾਂਗੇ।

ਹੋ ਸਕਦਾ ਹੈ ਤੁਹਾਡੀ ਚੋਣ ਹਮੇਸ਼ਾਂ ਉਪਲਬਧ ਨਾ ਹੋਵੇ ਅਤੇ ਜੇ ਇੰਝ ਹੈ ਤਾਂ ਅਸੀਂ ਤੁਹਾਨੂੰ ਦੱਸਾਂਗੇ।

ਕੀ ਮੈਂ ਟੈਲੀਫੋਨ ਇੰਟਰਪ੍ਰੈਟਿੰਗ ਦੀ ਮੰਗ ਕਰ ਸਕਦਾ/ਦੀ ਹਾਂ?

ਹਾਂ। ਤੁਸੀਂ ਇਹ ਚੁਣ ਸਕਦੇ ਹੋ ਜੇ ਤੁਸੀਂ ਨਹੀਂ ਚਾਹੁੰਦੇ ਕਿ ਦੁਭਾਸ਼ੀਆ ਤੁਹਾਡੇ ਨਾਲ ਕਮਰੇ ਵਿੱਚ ਰਹੇ।

ਅਸੀਂ ਟੈਲੀਫੋਨ ਇੰਟਰਪ੍ਰੈਟਿੰਗ ਦੀ ਵਰਤੋਂ ਉਦੋਂ ਵੀ ਕਰ ਸਕਦੇ ਹਾਂ ਜੇ ਇੱਕ ਆਮ੍ਹੋ-ਸਾਮ੍ਹਣੇ ਇੰਟਰਪ੍ਰੈਟਰ ਉਪਲਬਧ ਨਹੀਂ ਹੈ।

ਮੈਂ ਦੁਭਾਸ਼ੀਏ ਤੋਂ ਕੀ ਉੱਮੀਦ ਕਰ ਸਕਦਾ/ਦੀ ਹਾਂ?

ਦੁਭਾਸ਼ੀਏ ਸਿਰਫ਼ ਬਿਲਕੁਲ ਉਹੀ ਅਨੁਵਾਦ ਕਰ ਸਦੇ ਹਨ ਜੋ ਤੁਸੀਂ ਕਹਿੰਦੇ ਹੋ।

ਸਾਡੇ ਸਟਾਫ਼ ਮੈਂਬਰ ਨਾਲ ਹੌਲੀ ਹੌਲੀ ਅਤੇ ਸਾਫ਼ ਗੱਲ ਕਰੋ। ਜੋ ਤੁਸੀਂ ਦਸਦੇ ਹੋ ਦੁਭਾਸ਼ੀਆ ਉਸ ਦਾ ਅਨੁਵਾਦ ਕਰੇਗਾ/ਗੀ। ਉਹ ਤੁਹਾਨੂੰ ਬਿਲਕੁਲ ਉਹੀ ਦੱਸਣਗੇ ਜੋ ਸਾਡਾ ਸਟਾਫ਼ ਮੈਂਬਰ ਤੁਹਾਨੂੰ ਕਹਿੰਦਾ ਹੈ। ਉਨ੍ਹਾਂ ਨੂੰ ਹੋਰ ਕੁਝ ਨਹੀਂ ਕਰਨਾ ਚਾਹੀਦਾ।

ਕੀ ਉਹ ਮੇਰੇ ਲਈ ਕੁਝ ਹੋਰ ਕਰ ਸਕਦੇ ਹਨ?

ਨਹੀਂ

ਦੁਭਾਸ਼ੀਏ ਤੁਹਾਡੀ ਤਰਫੋਂ ਗੱਲ ਜਾਂ ਕੰਮ ਨਹੀਂ ਕਰ ਸਕਦੇ (ਵਕਾਲਤ)।

ਉਹ ਤੁਹਾਡੇ ਨਾਲ ਕੋਈ ਪ੍ਰਾਈਵੇਟ ਗੱਲਬਾਤ ਨਹੀਂ ਕਰ ਸਕਦੇ।

ਉਹ ਸਿਰਫ਼ ਅਨੁਵਾਦ ਕਰਨਗੇ ਅਤੇ ਉਹ ਫਾਰਮ ਭਰਨ ਵਿੱਚ ਤੁਹਾਡੀ ਸਹਾਇਤਾ ਕਰਨਗੇ ਜੋ ਸਟਾਫ਼ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਹਨ।

ਕੀ ਮੈਂ ਨਿਸ਼ਚਿਤ ਕਰ ਸਕਦਾ ਹਾਂ ਕਿ ਹਰ ਚੀਜ਼ ਨੂੰ ਨਿਜੀ ਅਤੇ ਗੁਪਤ ਰੱਖਿਆ ਗਿਆ ਹੈ?

ਹਾਂ। ਉਹ NHS ਗ੍ਰੇਟਰ ਗਲਾਸਗੋ ਅਤੇ ਕਲਾਇਡ ਲਈ ਕੰਮ ਕਰਦੇ ਹਨ। ਉਹਨਾਂ ਨੂੰ ਗੁਪਤਤਾ ਦੇ ਉਹੀ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਜੋ ਸਾਰੇ ਡਾਕਟਰਾਂ, ਨਰਸਾਂ, ਸਲਾਹਕਾਰਾਂ ਅਤੇ ਹੋਰ ਸਾਰੇ ਸਿਹਤ ਕਰਮਚਾਰੀਆਂ ਉੱਤੇ ਲਾਗੂ ਹੁੰਦੇ ਹਨ।

ਦੁਭਾਸ਼ੀਏ ਨੂੰ ਕਿਸੇ ਨੂੰ ਵੀ ਤੁਹਾਡੀ ਅਪੌਇੰਟਮੈਂਟ ਬਾਰੇ ਅਤੇ ਜੋ ਕੁਝ ਵੀ ਇਸ ਦੌਰਾਨ ਹੋਇਆ ਜਾਂ ਜਿਸ ਬਾਰੇ ਗੱਲ ਕੀਤੀ ਗਈ, ਬਾਰੇ ਦੱਸਣ ਦੀ ਆਗਿਆ ਨਹੀਂ ਹੈ।

ਕੀ ਦੁਭਾਸ਼ੀਏ ਨੂੰ ਪਤਾ ਹੋਵੇਗਾ ਕਿ ਉਹ ਜਿਨਸੀ ਸਿਹਤ ਦੀ ਅਪੌਇੰਟਮੈਂਟ ਵਿਖੇ ਤਰਜਮਾ ਕਰਨ ਜਾ ਰਹੇ ਹਨ?

ਹਾਂ। ਦੁਭਾਸ਼ੀਏ ਸੈਨਡੀਫੋਰ੍ਡ ਸੇਵਾਵਾਂ ਦੀ ਪੂਰੀ ਸ਼੍ਰੇਣੀ ਬਾਰੇ ਜਾਣੂ ਹਨ ਅਤੇ ਜਾਣਦੇ ਹਨ ਕਿ ਉਹ ਜਿਨਸੀ ਸਿਹਤ ਲਈ ਵਰਤੇ ਜਾਂਦੇ ਸ਼ਬਦਾਂ ਅਤੇ ਵਾਕਾਂਸ਼ਾਂ ਦਾ ਅਨੁਵਾਦ ਕਰਨਗੇ।

ਇਸ ਵਿੱਚ ਸਰੀਰ ਦੇ ਨਿੱਜੀ ਅੰਗਾਂ, ਸੈਕਸ ਅਤੇ ਵੱਖ ਵੱਖ ਕਿਸਮਾਂ ਦੇ ਜਿਨਸੀ ਸੰਬੰਧਾਂ, ਗਰਭ ਅਵਸਥਾ, ਗਰਭਨਿਰੋਧ, ਗਰਭਪਾਤ, ਟੈਸਟ ਅਤੇ ਇਲਾਜਾਂ ਲਈ ਅਨੁਵਾਦ ਸ਼ਾਮਲ ਹਨ।