This site uses cookies to store information on your computer. I'm fine with this Cookie information

ਗਰਭ ਨਿਰੋਧਕ ਚੋਣਾਂ

Different Types of Contraception - Punjabi

ਇਹ ਕਿਉਂ ਮਹੱਤਵਪੂਰਨ ਹੈ? 

ਗਰਭ ਨਿਰੋਧਕ ਦੀ ਵਰਤੋਂ ਅਣਚਾਹ ਗਰਭ ਅਵਸਥਾ ਨੂੰ ਰੋਕਣ ਲਈ ਕੀਤੀ ਜਾਂਦੀ ਹੈ ਯੂਕੇ ਵਿੱਚ ਜ਼ਿਆਦਾਤਰ ਲੋਕਾਂ ਲਈ ਗਰਭ ਨਿਰੋਧ ਮੁਫ ਹੈ ਚੁਣਨ ਲਈ ਬਹੁਤ ਸਾਰੀਆਂ ਕਿਸਮਾਂ ਦੇ ਨਾਲ, ਤਾਂ ਜੋ ਤੁਸੀਂ ਉਹ ਲੱਭ ਸਕੋ ਜੋ ਤੁਹਾਡੇ ਲਈ ਸਭ ਤੋਂ ਢੁੱਕਵਾਂ ਹੋਵੇ   

ਗਰਭ ਨਿਰੋਧਕ ਚੋਣਾਂ 

ਅਸੀਂ ਪਹਿਲਾਂ ਹੇਠਾਂ ਦਿੱਤੇ ਲੰਮੇ ਸਮੇਂ ਤੱਕ ਕੰਮ ਕਰਨ ਵਾਲੇ ਉਲਟਾਉਣ ਯੋਗ ਤਰੀਕਿਆਂ ਬਾਰੇ ਚਰਚਾ ਕਰਾਂਗੇ  

ਇਮਪਲਾਂਟ 

ਹਾਰਮੋਨ ਵਾਲੀ ਅੰਦਰੂਨੀ ਪ੍ਰਣਾਲੀ (ਆਈਯੂਐਸ) - ‘ਹਾਰਮੋਨ ਵਾਲੀ ਕੌਇਲ 

ਤਾਂਬੇ ਦਾ ਅੰਦਰੂਨੀ ਉਪਕਰਣ (ਆਈਯੂਡੀ) - ‘ਬਗੈਰ ਹਾਰਮੋਨ ਵਾਲੀ ਕੌਇਲ 

ਟੀਕਾ 

ਅਸੀਂ ਜਾਣਦੇ ਹਾਂ ਕਿ ਜਿਹੜੀਆਂ ਰਤਾਂ ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰਦੀਆਂ ਹਨ, ਉਨ੍ਹਾਂ ਦੀ ਗੈਰ-ਯੋਜਨਾਬੱਧ ਗਰਭ ਅਵਸਥਾ ਹੋਣ ਦੀ ਸੰਭਾਵਨਾ ਉਹਨਾਂ ਔਰਤਾਂ ਦੇ ਮੁਕਾਬਲੇ ਵਿੱਚ ਬਹੁਤ ਘੱਟ ਹੁੰਦੀ ਹੈ ਜੋ ਦੂਜ ਤਰੀਕਿਆਂ ਦੀ ਵਰਤੋਂ ਕਰਦੀਆਂ ਹਨ    

ਜੇ ਤੁਸੀਂ ਨਿਸ਼ਚਤ ਹੋ ਕਿ ਤੁਸੀਂ ਕਦੇ ਵੀ ਹੋਰ ਬੱਚੇ ਨਹੀਂ ਚਾਹੁੰਦੇ ਤਾਂ ਤੁਸੀਂ ਨਸਬੰਦੀ ਬਾਰੇ ਵਿਚਾਰ ਕਰਨਾ ਚਾਹ ਸਕਦੇ ਹੋ  

ਹੋਰ ਬਹੁਤ ਸਾਰੇ ਗਰਭ ਨਿਰੋਧਕ ਤਰੀਕੇ ਹਨ ਇਹ ਵੀ ਪ੍ਰਭਾਵਸ਼ਾਲੀ ਹਨ ਪਰ ਗਰਭ ਅਵਸਥਾ ਨੂੰ ਰੋਕਣ ਲਈ ਸਹੀ ਢੰਗ ਨਾਲ ਵਰਤੋਂ ਕਰਨ ਦੀ ਜ਼ਰੂਰਤ ਹੈ।  

ਸਿਰਫ ਪ੍ਰੋਜੇਸਟੋਜੇਨ (1 ਹਾਰਮੋਨ) ਗੋਲੀ 

ਸੰਯੁਕਤ ਹਾਰਮੋਲ ਵਾਲਾ ਗਰਭ ਨਿਰੋਧਕ (2 ਹਾਰਮੋਨ) 

ਗੋਲੀ 

ਪੈਚ 

ਰਿੰਗ 

ਕੰਡੋਮ- ਇਹ ਜਿਨਸੀ ਤੌਰ ਤੇ ਪ੍ਰਸਾਰਿਤ ਲਾਗ ਨੂੰ ਫੈਲਣ ਤੋਂ ਵੀ ਰੋਕ ਸਕਦੇ ਹਨ ਇਹ 100 ਵਿੱਚੋਂ 18 ਰਤਾਂ ਲਈ ਗਰਭ ਨਿਰੋਧ ਦੇ ਰੂਪ ਵਿੱਚ ਅਸਫਲ ਹੋ ਸਕਦੇ ਹਨ   

ਹਰੇਕ ਵਿਧੀ ਬਾਰੇ ਵਿਸਤ੍ਰਿਤ ਜਾਣਕਾਰੀ  

ਇਮਪਲਾਂਟ

ਇਮਪਲਾਂਟ ਇੱਕ ਛੋਟੀ ਜਿਹੀ ਡੰਡ ਹੈ, ਇੱਕ ਮਾਚਿਸ ਦੀ ਤੀਲੀ ਜਿਨ੍ਹੀ, ਜੋ ਤੁਹਾਡੀ ਉਪਰਲੀ ਬਾਂਹ ਦੀ ਚਮੜੀ ਦੇ ਹੇਠਾਂ ਪਾ ਜਾਂਦੀ ਹੈ।   

ਇਮਪਲਾਂਟ ਪ੍ਰੋਜੇਸਟੋਜ ਨਾਂ ਦਾ ਇੱਕ ਹਾਰਮੋਨ ੱਢ ਹੈ ਜੋ ਤੁਹਾਡੇ ਅੰਡਕੋਸ਼ ਨੂੰ ਅੰਡੇ ਛੱਡਣ ਤੋਂ ਰੋਕਦਾ ਹੈ ਅਤੇ ਬੱਚੇਦਾਨੀ ਦੇ ਮੂੰਹ (ਗਰਭ ਦੀ ਗਰਦਨ) ਵਿੱਚ ਬਲਗਮ ਨੂੰ ਗਾੜ੍ਹਾ ਕਰਦਾ ਹੈ ਇਹ ਸਭ ਤੋਂ ਪਹਿਲਾਂ ਸ਼ੁਕ੍ਰਾਣੂ ਨੂੰ ਅੰਡੇ ਤੱਕ ਜਾਣ ਤੋਂ ਰੋਕਣ ਵਿੱਚ ਸਹਾਇਤਾ ਕਰਦਾ ਹੈ 

ਲਾਭ 

  • ਤਿੰਨ ਸਾਲਾਂ ਤਕ ਚਲਦਾ ਹੈ  
  • 10,000 ਔਰਤਾਂ ਵਿੱਚੋਂ 5 ਲਈ ਅਸਫਲ ਹੁੰਦਾ ਹੈ 
  • ਹਟਾਏ ਜਾਣ 'ਤੇ ਜਣਨ ਸ਼ਕਤੀ ਵਿੱਚ ਤੇਜ਼ੀ ਨਾਲ ਵਾਪਸੀ 
  • ਮਾਹਵਾਰੀ ਹਲਕੀ ਹੋ ਸਕਦੀ ਹੈ 
  • ਛਾਤੀਆਂ ਦਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਢੁੱਕਵਾਂ  
  •  ਨੂੰ ਫਿੱਟ ਕਰੋ ਅਤੇ ਇਸਨੂੰ ਭੁੱਲ ਜਾਓ  

ਨੁਕਸਾਨ 

ਸੰਭਵ ਅਨਿਯਮਿਤ ਮਾਹਵਾਰੀ (ਜਾਂ ਕੋਈ ਮਾਹਵਾਰੀ ਨਹੀਂ)

ਰਮੋਨ ਵਾਲੀ ਅੰਦਰੂਨੀ ਪ੍ਰਣਾਲੀ (ਆਈਯੂਐਸ) 

ਹਾਰਮੋਨ ਵਾਲਾ ਆਈਯੂਐਸ ਟੀ (T) ਦੇ ਆਕਾਰ ਵਾਲਾ ਇੱਕ ਨਿੱਕਾ ਜਿਹਾ ਉਪਕਰਣ ਹੈ ਤੋ ਤੁਹਾਡੇ ਗਰੱਭਾਸ਼ਯ (ਗਰਭ) ਵਿੱਚ ਰੱਖਿਆ ਜਾਂਦਾ ਹੈ। 

ਇਹ ਗਰਭ ਦੀ ਪਰਤ ਨੂੰ ਪਤਲਾ ਰੱਖ ਕੇ ਗਰਭ ਅਵਸਥਾ ਨੂੰ ਰੋਕਦਾ ਹੈ (ਇਹ ਉਹ ਹਿੱਸਾ ਹੈ ਿੱਥੋਂ ਮਾਹਵਾਰੀ ਦੇ ਦੌਰਾਨ ਖੂਨ ਗਦਾ ਹੈ), ਅਤੇ ਇਸ ਕਾਰਨ ਰਤਾਂ ਨੂੰ ਅਕਸਰ ਹਲਕ ਜਾਂ ਕੋਈ ਮਾਹਵਾਰੀ ਨਹੀਂ ਹੁੰਦੀ 

ਇਹ ਬੱਚੇਦਾਨੀ ਦੇ ਮੂੰਹ (ਗਰਭ ਦੀ ਗਰਦਨ) ਵਿੱਚ ਬਲਗਮ ਨੂੰ ਗਾੜ੍ਹਾ ਵੀ ਕਰਦਾ ਹੈ, ਜੋ ਸ਼ੁਕਰਾਣੂਆਂ ਨੂੰ ਸਭ ਤੋਂ ਪਹਿਲਾਂ ਅੰਡੇ ਤੱਕ ਜਾਣ ਤੋਂ ਰੋਕਣ ਵਿੱਚ ਸਹਾਇਤਾ ਕਰਦਾ ਹੈ  

ਲਾਭ 

  • ਪੰਜ ਸਾਲਾਂ ਤੱਕ ਚਲਦਾ ਹੈ 
  • 1,000 ਵਿੱਚ 2 ਔਰਤਾਂ ਵਿੱਚ ਅਸਫਲ ਹੁੰਦਾ ਹੈ 
  • ਇਸਨੂੰ ਫਿੱਟ ਕਰੋ ਅਤੇ ਭੁੱਲ ਜਾਓ 
  • ਅਸਾਨੀ ਨਾਲ ਹਟਾਇਆ ਜਾ ਸਕਦਾ ਹੈ 
  • ਸੁਰੱਖਿਅਤ ਹਾਰਮੋਨ ਦੀ ਬਹੁਤ ਘੱਟ ਖੁਰਾਕ 
  • ਹਟਾਏ ਜਾਣ 'ਤੇ ਜਣਨ ਸ਼ਕਤੀ ਵਿੱਚ ਤੇਜ਼ੀ ਨਾਲ ਵਾਪਸੀ 
  • ਮਾਹਵਾਰੀ/ਖੂਨ ਵੱਗਣਾ ਸ਼ਾਇਦ ਹਲਕਾ ਹੋਵੇਗਾ (ਜਾਂ ਖੂਨ ਵੱਗਣਾ ਬਿਲਕੁਲ ਬੰਦ ਹੋ ਸਕਦਾ ਹੈ) ਇਹ ਸਿਹਤ ਲਈ ਚੰਗਾ ਹੈ ਖਾਸ ਕਰਕੇ ਜੇ ਕਿਸੇ ਔਰਤ ਨੂੰ ਬਹੁਤਾ ਵੱਧ, ਲੰਬ ਜਾਂ ਦੁਖਦਾਈ ਮਾਹਵਾਰੀ ਹੁੰਦੀ ਰਹੀ ਹੈ  
  • ਛਾਤੀਆਂ ਦਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਢੁੱਕਵਾਂ  

ਨੁਕਸਾਨ 

  • ਲਾਗ ਦਾ ਥੋੜ੍ਹਾ ਜੋਖਮ 
  • ਸੰਭਾਵਤ ਅਨਿਯਮਿਤ ਖੂਨ ਨਿਕਲਣਾ ਜਿਸਨੂੰ ਸੁਲਝਣ ਵਿੱਚ ਕੁਝ ਮਹੀਨੇ ਲੱਗ ਸਕਦੇ ਹਨ। 

ਬੇ ਦਾ ਅੰਦਰੂਨੀ ਉਪਕਰਣ (ਆਈਯੂਡੀ) - ‘ਬਗੈਰ ਹਾਰਮੋਨ ਵਾਲੀ ਕੌਇਲ 

ਤਾਂਬੇ ਦਾ ਆਈਯੂਡੀ ਟੀ (T)ਆਕਾਰ ਵਾਲਾ ਇੱਕ ਨਿੱਕਾ ਜਿਹਾ ਉਪਕਰਣ ਹੈ ਜੋ ਤੁਹਾਡ ਗਰੱਭਾਸ਼ਯ (ਗਰਭ) ਵਿੱਚ ਰੱਖਿਆ ਜਾਂਦਾ ਹੈ ਅਤੇ ਸ਼ੁਕ੍ਰਾਣੂ ਦੇ ਹਿਲ ਦੇ ਤਰੀਕੇ ਨੂੰ ਬਦਲਦਾ ਹੈ 

ਇਹ ਉਨ੍ਹਾਂ ਨੂੰ ਅੰਡੇ ਨੂੰ ਉਜਾਉ ਬਣਾਉ ਤੋਂ ਰੋਕਦਾ ਹੈ ਇਸ ਕਿਸਮ  ਆਈਯੂਡੀ ਵਿੱਚ ਥੋੜ੍ਹੀ ਮਾਤਰਾ ਵਿੱਚ ਕੁਦਰਤੀ, ਸੁਰੱਖਿਅਤ ਤਾਂਬਾ ਹੁੰਦਾ ਹੈ ਇਹ 100% ਹਾਰਮੋਨ ਮੁਕਤ ਹੈ ਅਤੇ ਮਾਹਵਾਰੀ ਨੂੰ ਨਿਯਮਤ ਰੱਖਦਾ ਹੈ 

ਲਾਭ 

  • 5 ਜਾਂ 10 ਸਾਲਾਂ ਤੱਕ ਚਲਦਾ ਹੈ (ਤਾਂਬੇ ਦੀ ਆਈਯੂਡੀ ਦੀ ਕਿਸਮ ਦੇ ਅਨੁਸਾਰ) 
  • 1,000 ਵਿੱਚ 8 ਔਰਤਾਂ ਵਿੱਚ ਅਸਫਲ ਹੁੰਦਾ ਹੈ 
  • ਅਸਾਨੀ ਨਾਲ ਹਟਾਇਆ ਜਾ ਸਕਦਾ ਹੈ 
  • ਕੋਈ ਹਾਰਮੋਨ ਨਹੀਂ 
  • ਇਸਨੂੰ ਫਿੱਟ ਕਰੋ ਅਤੇ ਭੁੱਲ ਜਾਓ 
  • ਅਸਾਨੀ ਨਾਲ ਹਟਾਇਆ ਜਾ ਸਕਦਾ ਹੈ 
  • ਤੁਹਾਡੀ ਆਮ ਮਾਹਵਾਰੀ  ਨੂੰ ਨਹੀਂ ਬਦਲੇਗਾ 
  • ਹਟਾਏ ਜਾਣ 'ਤੇ ਜਣਨ ਸ਼ਕਤੀ ਵਿੱਚ ਤੇਜ਼ੀ ਨਾਲ ਵਾਪਸੀ 
  • ਛਾਤੀਆਂ ਦਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਢੁੱਕਵਾਂ 

ਨੁਕਸਾਨ 

  • ਲਾਗ ਦਾ ਥੋੜ੍ਹਾ ਜੋਖਮ 
  • ਤੁਹਾਡੀ ਮਾਹਵਾਰੀ ਭਾਰੀ/ਲੰਬੀ ਹੋ ਸਕਦੀ ਹੈ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਇਹ ਹੋਰ ਦਰਦਨਾਕ ਹੋ ਸਕਦੀ ਹੈ। 

ਟੀਕਾ 

ਇਨਜੈਕਸ਼ਨ ਬਿਲਕੁਲ ਉਹੀ ਹੈ ਿਵੇਂ ਇਹ ਸੁਣਾਈ ਦਿੰਦਾ ਹੈ, ਇੱਕ ਟੀਕਾ ਜੋ ਤੁਹਾਨੂੰ ਗਰਭਵਤੀ ਹੋਣ ਤੋਂ ਰੋਕਦਾ ਹੈ ਇੰਜੈਕਸ਼ਨ ਵਿੱਚ ਪ੍ਰੋਜੇਸਟੋਜ ਹੁੰਦਾ ਹੈ, ਇੱਕ ਹਾਰਮੋਨ ਜੋ ਤੁਹਾਡੇ ਅੰਡਾਸ਼ਯ ਨੂੰ ਅੰਡੇ ਬਾਹਰ ਕੱਢਣ ਤੋਂ ਰੋਕਦਾ ਹੈ ਇਹ ਬੱਚੇਦਾਨੀ ਦੇ ਮੂੰਹ (ਗਰਭ ਦੀ ਗਰਦਨ) ਵਿੱਚ ਬਲਗਮ ਨੂੰ ਵੀ ਸੰਘਣਾ ਕਰਦਾ ਹੈ, ਜੋ ਸ਼ੁਕਰਾਣੂਆਂ ਨੂੰ ਪਹਿਲਾਂ ਹੀ ਅੰਡੇ ਵਿੱਚ ਜਾਣ ਤੋਂ ਰੋਕਣ ਵਿੱਚ ਸਹਾਇਤਾ ਕਰਦਾ ਹੈ 

ਲਾਭ 

  • 3 ਮਹੀਨਿਆਂ ਲਈ ਚਲਦਾ ਹੈ 
  • 100 ਵਿੱਚੋਂ 6 ਔਰਤਾਂ ਵਿੱਚ ਅਸਫਲ ਹੁੰਦਾ ਹੈ 
  • ਸ਼ਾਇਦ ਹਲਕੀ ਜਾਂ ਕੋਈ ਮਾਹਵਾਰੀ ਨਾ ਹੋਏ 
  • ਛਾਤੀਆਂ ਦਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਢੁੱਕਵਾਂ 
  • ਇੱਕ ਨਵਾਂ ਟੀਕਾ ਵੀ ਆਇਆ ਹੈ ਜੋ ਤੁਸੀਂ ਕਿਸੇ ਨਰਸ ਜਾਂ ਡਾਕਟਰ ਤੋਂ ਕੁਝ ਸਿਖਲਾਈ ਪ੍ਰਾਪਤ ਕਰਨ ਦੇ ਬਾਅਦ ਹਰ 3 ਮਹੀਨਿਆਂ ਬਾਅਦ ਆਪਣੇ ਆਪ ਨੂੰ ਲਗਾ ਸਕਦੇ ਹੋ  

ਨੁਕਸਾਨ 

  • ਇੰਜੈਕਸ਼ਨ ਲਈ ਹਰ ਤਿੰਨ ਮਹੀਨਿਆਂ ਬਾਅਦ ਇੱਕ ਹੈਲਥ ਪ੍ਰੋਫੈਸ਼ਨਲ ਨੂੰ ਮਿਲਣਾ ਲਾਜ਼ਮੀ ਹੈ (ਜਦੋਂ ਤੱਕ ਤੁਸੀਂ ਉਹ ਟੀਕਾ ਨਹੀਂ ਚੁਣਦੇ ਜੋ ਤੁਸੀਂ ਆਪਣੇ ਆਪ ਨੂੰ ਲਗਾ ਸਕਦੇ ਹੋ) 
  • ਜਦੋਂ ਤੁਸੀਂ ਟੀਕੇ ਦੀ ਵਰਤੋਂ ਬੰਦ ਕਰ ਦਿੰਦੇ ਹੋ ਤਾਂ ਜਣਨ ਸ਼ਕਤੀ ਦੀ ਵਾਪਸੀ ਵਿੱਚ ਦੇਰ ਹੋ ਹੋਣ ਦੀ ਸੰਭਾਵਨਾ ਹੈ 
  • ਸੰਭਾਵਤ ਅਨਿਯਮਿਤ ਮਾਹਵਾਰੀ 

ਸਿਰਫ ਪ੍ਰੋਜੇਸਟੋਜੇਨ ਗੋਲੀ (ਪੀਓਪੀ) 

ਇਨ੍ਹਾਂ ਗੋਲੀਆਂ ਵਿੱਚ ਸਿਰਫ ਇੱਕ ਹਾਰਮੋਨ ਹੁੰਦਾ ਹੈ, ਪ੍ਰੋਜੇਸਟੋਜ ਗੋਲੀਆਂ ਹਰ ਰੋਜ਼ ਲਈਆਂ ਜਾਂਦੀਆਂ ਹਨ ਇੱਥੇ ਦੋ ਪ੍ਰਕਾਰ ਦੀਆਂ ਸਿਰਫ ਪ੍ਰੋਜੈਸਟੋਜਨ ਗੋਲੀਆਂ : ਰਵਾਇਤੀ ਜੋ ਬੱਚੇਦਾਨੀ ਦੇ ਮੂੰਹ ਦੀ ਬਲਗ਼ਮ ਨੂੰ ਸੰਘਣਾ ਕਰਦੀਆਂ ਹਨ ਅਤੇ ਸ਼ੁਕਰਾਣੂਆਂ ਨੂੰ ਅੰਡੇ ਤੱਕ ਪਹੁੰਚਣ ਤੋਂ ਰੋਕਦੀਆਂ ਹਨ, ਅਤੇ 

ਨਵੀਂ ਪੀਓਪੀ ਜੋ ਅੰਡਾਸ਼ਯ ਨੂੰ ਅੰਡੇ ਛੱਡਣ ਤੋਂ ਰੋਕਦੀ ਹੈ 

ਲਾਭ 

  • 100 ਔਰਤਾਂ ਵਿੱਚੋਂ 9 ਵਿੱਚ ਅਸਫਲ ਹੁੰਦਾ ਹੈ 
  • ਰੋਕਣ ਦੇ ਬਾਅਦ ਉਲਟਾਉਣਯੋਗ 
  • ਛਾਤੀਆਂ ਦਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਢੁੱਕਵਾਂ 
  • ਉਨ੍ਹਾਂ ਔਰਤਾਂ ਲਈ ਸੁਰੱਖਿਅਤ ਜੋ ਐਸਟ੍ਰੋਜਨ ਹਾਰਮੋਨ ਨਹੀਂ ਲੈ ਸਕਦੀਆਂ  
  • ਸ਼ਾਇਦ ਕੋਈ ਖੂਨ ਨਾ ਵੱਗੇ 

ਨੁਕਸਾਨ 

  • ਅਨਿਯਮਿਤ ਮਾਹਵਾਰੀ ਹੋ ਸਕਦੀ ਹੈ 
  • ਹਰ ਰੋਜ਼ ਇੱਕੋ ਸਮੇਂ ਤੇ ਲੈਣਾ ਯਾਦ ਰੱਖਣਾ ਲਾਜ਼ਮੀ ਹੈ 
  • ਜੇ ਤੁਹਾਨੂੰ ਦਸਤ ਜਾਂ ਉਲਟੀਆਂ ਹੋਣ ਤਾਂ ਇਹ ਹੋ ਸਕਦਾ ਹੈ ਇਹ ਕੰਮ ਨਾ ਕਰੇ  

 ਯੁਕਤ ਹਾਰਮੋਨ ਵਾਲਾ ਗਰਭ ਨਿਰੋਧਕ (ਸੀਐਚਸੀ)

ਇਨ੍ਹਾਂ ਵਿਧੀਆਂ ਵਿੱਚ ਦੋ ਹਾਰਮੋਨ ਹੁੰਦੇ ਹਨ, ਐਸਟ੍ਰੋਜ ਅਤੇ ਪ੍ਰੋਜੇਸਟੋਜ ਉਹ ਤੁਹਾਡੇ ਅੰਡਾਸ਼ਯ ਨੂੰ ਅੰਡਾ ਬਾਹਰ ਕੱਢ ਤੋਂ ਰੋਕਦੇ ਹਨ।  

ਆਮ ਤੌਰ 'ਤੇ ਇਹ ਇੱਕ ਗੋਲੀ ਹੁੰਦੀ ਹੈ ਜੋ ਤੁਸੀਂ ਹਰ ਰੋਜ਼ ਉਸੇ ਸਮੇਂ ਤੇ ਲੈਂਦੇ ਹੋ 

ਮਾਰਕੀਟ ਵਿੱਚ ਬਹੁਤ ਸਾਰੀਆਂ ਵੱਖ-ਵੱਖ ਕਿਸਮਾਂ ਦੀਆਂ ਗੋਲੀਆਂ ਹਨ 

ਪੈਚ ਜਾਂ ਯੋਨੀ ਦੇ ਰਿੰਗ ਵੀ ਹੁੰਦੇ ਹਨ ਜੋ ਗੋਲੀ ਵਾਂਗ ਹੀ ਕੰਮ ਕਰਦੇ ਹਨ 

ਲਾਭ  

  • 100 ਵਿੱਚੋਂ 9 ਔਰਤਾਂ ਵਿੱਚ ਅਸਫਲ ਹੁੰਦਾ ਹੈ 
  • ਘੱਟ ਲੰਬੀ, ਹਲਕੀ ਅਤੇ ਘੱਟ ਦਰਦਨਾਕ ਮਾਹਵਾਰੀ 
  • ਰੋਕਣ ਦੇ ਬਾਅਦ ਉਲਟਾਉਣਯੋਗ 
  • ਫਿਣਸੀਆਂ ਦੇ ਨਾਲ ਮਦਦ ਕਰ ਸਕਦਾ ਹੈ  
  • ਛਾਤੀਆਂ ਦਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਢੁੱਕਵਾਂ 

ਨੁਕਸਾਨ 

  • ਕੁਝ ਔਰਤਾਂ ਜੋ ਇਸ ਵਿਧੀ ਦੀ ਵਰਤੋਂ ਕਰਦੀਆਂ ਹਨ ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਜਾਂ ਲੱਤਾਂ ਜਾਂ ਫੇਫੜਿਆਂ ਵਿੱਚ ਖੂਨ ਦੇ ਥੱਕੇ ਵਿਕਸਿਤ ਹੋ ਸਕਦੇ ਹਨ ਇਹ ਬਹੁਤ ਛੋਟਾ ਜੋਖਮ ਹੈ ਇਸਦੇ ਕਾਰਨ, ਜੇ ਤੁਹਾਨੂੰ ਪਹਿਲਾਂ ਤੋਂ ਮੌਜੂਦ ਕੁਝ ਸਿਹਤ ਦੀਆਂ ਸਮੱਸਿਆਵਾਂ ਹਨ ਤਾਂ ਤੁਸੀਂ ਸੀਐਚਸੀ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋ ਸਕਦੇ 
  • ਸਹੀ ਵਿਧੀ ਦੀ ਵਰਤੋਂ ਕਰਨੀ ਲਾਜ਼ਮੀ ਹੈ 
  • ਜੇ ਤੁਹਾਨੂੰ ਦਸਤ ਜਾਂ ਉਲਟੀਆਂ ਹੋਣ ਤਾਂ ਇਹ ਹੋ ਸਕਦਾ ਹੈ ਇਹ ਕੰਮ ਨਾ ਕਰੇ  

ਔਰਤ ਨਸਬੰਦੀ 

ਇਸ ਵਿੱਚ ਫੈਲੋਪਿਅਨ ਟਿਬਾਂ ਵਿੱਚ ਰੋਕਾ ਪਾਉਣਾ ਸ਼ਾਮਲ ਹੁੰਦਾ ਹੈ ਤਾਂ ਜੋ ਸ਼ੁਕਰਾਣੂ ਇੱਕ ਅੰਡੇ ਨੂੰ ਮਿਲਣ ਲਈ ਨਾ ਲੰਘ ਸਕਣ     

ਇਸ ਪਰਚੇ ਵਿੱਚ ਜ਼ਿਕਰ ਕੀਤੀਆਂ ਈਆਂ ਅੰਦਰੂਨੀ ਵਿਧੀਆਂ (ਹਾਰਮੋਨ ਵਾਲੀ ਆਈਯੂਐਸ ਅਤੇ ਤਾਂਬੇ ਦੀ ਆਈਯੂਡੀ) ਅਤੇ ਇਮਪਲਾਂਟ ਔਰਤਾਂ ਦੀ ਨਸਬੰਦੀ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹਨ   

ਲਾਭ 

  • ਸਥਾਈ 
  • 200 ਔਰਤਾਂ ਵਿੱਚੋਂ 1 ਵਿੱਚ ਅਸਫਲ ਹੁੰਦਾ ਹੈ 
  • ਮਾਹਵਾਰੀ ਵਿੱਚ ਕੋਈ ਬਦਲਾਵ ਨਹੀਂ  

ਨੁਕਸਾਨ 

  • ਨਾ ਉਲਟਾਉਣਯੋਗ 
  • ਨਿਸ਼ਚਤ ਹੋਣਾ ਲਾਜ਼ਮੀ ਕਿ ਤੁਸੀਂ ਕਦੇ ਵੀ ਹੋਰ ਗਰਭ ਅਵਸਥਾ ਨਹੀਂ ਚਾਹੁੰਦੇ  
  • ਓਪਰੇਸ਼ਨ ਨਾਲ ਹੋਣ ਵਾਲੀ ਵਿਧੀ 
  • ਸ਼ਾਇਦ ਲੋਕਲ ਅਨੱਸਥੀਸੀਆ ਦੀ ਲੋੜ ਪਵੇ 

ਰਸ਼ ਨਸਬੰਦੀ - ਨਸਬੰਦੀ 

ਇਸ ਵਿੱਚ ਉਨ੍ਹਾਂ ਟਿਬਾਂ (ਵੈਸ ਡੇਫਰੇਨਜ਼) ਵਿੱਚ ਰੋਕਾ ਪਾਉਣਾ ਸ਼ਾਮਲ ਹੁੰਦਾ ਹੈ ਜੋ ਸ਼ੁਕਰਾਣੂਆਂ ਨੂੰ ਅੰਡਕੋਸ਼ ਤੋਂ ਲਿੰਗ ਤੱਕ ਲੈ ਜਾਂਦੇ ਹਨ ਇਹ ਲੋਕਲ ਅਨੱਸਥੀਸੀਆ ਦੇ ਅਧੀਨ ਕੀਤੀ ਗਈ ਇੱਕ ਤੇਜ਼ ਪ੍ਰਕਿਰਿਆ ਹੈ ਇਹ ਕਮਿਨਿਟੀ ਕਲੀਨਿਕ ਵਿੱਚ ਕੀਤਾ ਜਾ ਸਕਦਾ ਹੈ 

ਸਥਾਨਕ ਸੇਵਾਵਾਂ ਲਈ, ਕਿਰਾ ਕਰਕੇ ਇਸ ਪਰਚੇ ਦਾ ਆਖ਼ਰੀ ਸਫ਼ਾ ਦੇਖੋ।  

ਪੁਰਸ਼ ਨਸਬੰਦੀ ਔਰਤਾਂ ਦੀ ਨਸਬੰਦੀ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ ਅਤੇ ਮੁਕਬਲੇ ਵਿੱਚ ਇੱਕ ਸੌਖੀ ਪ੍ਰਕਿਰਿਆ ਹੈ।  

ਲਾਭ 

  • ਸਥਾਈ 
  • 2,000 ਵਿੱਚੋਂ ਇੱਕ ਵਿੱਚ ਅਸਫਲ 
  • ਲੋਕਲ ਅਨੱਸਥੀਸੀਆ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ 

ਨੁਕਸਾਨ 

  • ਨਾ ਉਲਟਾਉਣਯੋਗ 
  • ਓਪਰੇਸ਼ਨ ਨਾਲ ਹੋਣ ਵਾਲੀ ਵਿਧੀ 
  • ਪੇਚੀਦਗੀਆਂ ਦਾ ਜੋਖਮ 
  • ਪ੍ਰਕਿਰਿਆ ਦੇ ਸਫਲ ਹੋਣ ਦੀ ਪੁਸ਼ਟੀ ਹੋਣ ਤੱਕ ਭਰੋਸੇਯੋਗ ਗਰਭ ਨਿਰੋਧਕ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ ਇਹ ਪ੍ਰਕਿਰਿਆ ਦੇ ਬਾਅਦ 12 ਹਫਤਿਆਂ ਵਿੱਚ ਕੀਤਾ ਜਾਵੇਗਾ  

ਨਸਬੰਦੀ ਸੇਵਾ 

ਸੈਂਡੀਫੋਰਡ ਸੈਕਸ਼ੁਅਲ ਹੈਲਥ ਸਰਵਿਸ ਵਿਖੇ ਸਥਿਤ। 

ਅਪੌਇੰਟਮੈਂਟਾਂ ਬਣਾਈਆਂ ਜਾ ਸਕਦੀਆਂ ਹਨ: 

ਨਸਬੰਦੀ ਓਪਰੇਸ਼ਨ ਤੋਂ ਪਹਿਲਾਂ ਅਪੌਇੰਟਮੈਂਟ ਲਈ ਆਪਣੇ-ਆਪ ਨੂੰ ਰਿੱ ਕਰ ਕੇ (0141 211 8654) 

ਐਮਰਜੈਂਸੀ ਗਰਭ ਨਿਰੋਧਕ 

ਐਮਰਜੈਂਸੀ ਗਰਭ ਨਿਰੋਧਕਤਾ ਦੀਆਂ ਦੋ ਮੁੱਖ ਕਿਸਮਾਂ ਹਨ - ਤਾਂਬੇ ਦੀ ਆਈਯੂਡੀ (ਕੌਇਲ) ਅਤੇ ਹਾਰਮੋਨ ਦੀਆਂ ਗੋਲੀਆਂ।  

ਤਾਂਬੇ ਦਾ ਅੰਦਰੂਨੀ ਉਪਕਰਣ (ਆਈਯੂਡੀ) - ‘ਹਾਰਮੋਨ-ਰਹਿਤ ਕੌਇਲ’   

ਇਹ ਐਮਰਜੈਂਸੀ ਗਰਭ ਨਿਰੋਧ (99% ਪ੍ਰਭਾਵਸ਼ਾਲੀ) ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਅਤੇ ਐਮਰਜੈਂਸੀ ਗੋਲੀਆਂ ਨਾਲੋਂ 10 ਗੁਣਾ ਵਧੇਰੇ ਪ੍ਰਭਾਵਸ਼ਾਲੀ ਹੈ 

ਅਸੁਰੱਖਿਅਤ ਸੰਭੋਗ ਦੇ 5 ਦਿਨਾਂ ਤੱਕ (ਅਤੇ ਕਈ ਵਾਰ ਇਸ ਤੋਂ ਵੀ ਵੱਧ) ਅਤੇ ਆਪਣ ਮਾਹਵਾਰੀ ਚੱਕਰ ਦੇ ਜਿਆਦਾਤਾਰ ਦਿਨਾਂ ਦੌਰਾਨ, ਤੁਸੀਂ ਐਮਰਜੈਂਸੀ ਆਈਯੂਡੀ ਲਗਵਾ ਸਕਦੇ ਹੋ  

ਇਹ ਆਮ ਤੌਰ ਤੇ ਪਾਉਣਾ ਆਸਾਨ ਹੁੰਦਾ ਹੈ ਅਤੇ ਕਿਸੇ ਵੀ ਉਮਰ ਦੀਆਂ ਰਤਾਂ ਲਈ ਢੁੱਕਵਾਂ ਹੁੰਦਾ ਹੈ ਐਮਰਜੈਂਸੀ ਗਰਭ ਨਿਰੋਧ ਲਈ ਇਸਨੂੰ ਘੱਟੋ-ਘੱਟ ਤੁਹਾਡੀ ਅਗਲੀ ਮਾਹਵਾਰੀ ਤੱਕ ਤੁਹਾਡ ਗਰਭ ਵਿੱਚ ਰਹਿਣ ਦੀ ਜ਼ਰੂਰਤ ਹੈ ਪਰ ਤੁਸੀਂ ਇਸਨੂੰ ਗਰਭ ਨਿਰੋਧ ਦੇ ਆਪਣੇ ਮੁੱਖ ਤਰੀਕੇ ਵਜੋਂ ਰੱਖਣ ਦਾ ਫੈਸਲਾ ਕਰ ਸਕਦੇ ਹੋ 

ਪ੍ਰੋਜੇਸਟੋਜੇਨ ਗੋਲੀ (ਜਿਵੇਂ ਕਿ ਲੇਵੋਨੇਲ ਟੀਐਮ) 

ਇਹ ਸਭ ਤੋਂ ਪ੍ਰਭਾਵਸ਼ਾਲੀ ਹੁੰਦਾ ਹੈ ਜੇ ਇਸਨੂੰ ਅਸੁਰੱਖਿਅਤ ਸੈਕਸ ਦੇ 24 ਘੰਟਿਆਂ ਦੇ ਅੰਦਰ ਲਿੱਤਾ ਜਾਂਦਾ ਹੈ। ਇਹ ਇੱਕ ਅੰਡੇ ਦੇ ਨਿਕਲਣ ਵਿੱਚ ਦੇਰ ਕਰਕੇ ਕੰਮ ਕਰਦਾ ਹੈ (ਇਸ ਲਈ ਇਹ ਪ੍ਰਭਾਵਸ਼ਾਲੀ ਨਹੀਂ ਹੋਵੇਗਾ ਜੇ ਇਹ ਪਹਿਲਾਂ ਹੀ ਹੋ ਚੁੱਕਾ ਹੈ) 

ਇਸਨੂੰ ਅਸੁਰੱਖਿਅਤ ਸੈਕਸ ਦੇ 3 ਦਿਨਾਂ ਬਾਅਦ ਤੱਕ ਲਿਆ ਜਾ ਸਕਦਾ ਹੈ ਪਰ ਜਿੰਨੀ ਦੇਰ ਤੱਕ ਤੁਸੀਂ ਇਸਨੂੰ ਲੈਣ ਦੀ ਉਡੀਕ ਕਰੋਗੇ ਇਹ ਉਨ੍ਹਾਂ ਹੀ ਘੱਟ ਪ੍ਰਭਾਵਸ਼ਾਲੀ ਹੋਵੇਗਾ  

ਜੇ ਤੁਸੀਂ ਕਿਸੇ ਜੀਪੀ ਨਾਲ ਦਰਜ ਹੋ ਤਾਂ ਤੁਸੀਂ ਇਹ ਗੋਲੀ ਸਕੌਟਲੈਂਟ ਵਿੱਚ ਫਾਰਮੇਸੀਆਂ ਤੋਂ, ਜਾਂ ਆਪਣੇ ਸਥਾਨਕ ਜਿਨਸੀ ਸਿਹਤ ਕਲੀਨਿਕ ਮੁਫ਼ਤ ਪ੍ਰਾਪਤ ਕਰ ਸਕਦੇ ਹੋ।  

ਯੂਲੀਪ੍ਰਿਸਟਲ ਐਸੀਟੇਟ (ਜਿਵੇਂ ਐਲਾਵਨ ਟੀਐਮ) 

ਇਸ ਗੋਲੀ ਨੂੰ ਅਸੁਰੱਖਿਅਤ ਸੈਕਸ ਦੇ 5 ਦਿਨਾਂ ਬਾਅਦ ਤੱਕ ਲਿਆ ਜਾ ਸਕਦਾ ਹੈ। ਇਹ ਇੱਕ ਅੰਡੇ ਦੇ ਨਿਕਲਣ ਵਿੱਚ ਦੇਰ ਕਰਕੇ ਕੰਮ ਕਰਦਾ ਹੈ (ਇਸ ਲਈ ਇਹ ਪ੍ਰਭਾਵਸ਼ਾਲੀ ਨਹੀਂ ਹੋਵੇਗਾ ਜੇ ਇਹ ਪਹਿਲਾਂ ਹੀ ਹੋ ਚੁੱਕਾ ਹੈ) 

ਇਹ ਪ੍ਰੋਜੈਸਟੋਜੇਨ ਐਮਰਜੈਂਸੀ ਗਰਭ ਨਿਰੋਧਕ ਨਾਲੋਂ ਵਧੇਰ ਪ੍ਰਭਾਵਸ਼ਆਲੀ ਹੁੰਦਾ ਹੈ।   

ਜੇ ਤੁਸੀਂ ਕਿਸੇ ਜੀਪੀ ਨਾਲ ਦਰਜ ਹੋ ਤਾਂ ਤੁਸੀਂ ਐਲਵਨ ਟੀਐਮ ਸਕੌਟਲੈਂਟ ਵਿੱਚ ਫਾਰਮੇਸੀਆਂ ਤੋਂ, ਜਾਂ ਆਪਣੇ ਸਥਾਨਕ ਜਿਨਸੀ ਸਿਹਤ ਕਲੀਨਿਕ ਮੁਫ਼ਤ ਪ੍ਰਾਪਤ ਕਰ ਸਕਦੇ ਹੋ।  

ਗਰਭ ਨਿਰੋਧ ਦੇ ਹਾਰਮੋਨ ਵਾਲੇ ਤਰੀਕੇ ਐਲਾਵਨ ਟੀਐਮ ਨੂੰ ਘੱਟ ਪ੍ਰਭਾਵਸ਼ਾਲੀ ਬਣਾਉਂਦੇ ਹਨ, ਇਸ ਲਈ ਤੁਹਾਨੂੰ ਐਲਾਵਨ ਟੀਐਮ ਲੈਣ ਤੋਂ ਬਾਅਦ 5 ਦਿਨਾਂ ਲਈ ਗਰਭ ਨਿਰੋਧ ਦੇ ਕਿਸੇ ਵੀ ਹਾਰਮੋਨ ਵਾਲੇ ਤਰੀਕੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। 

ਛਾਤੀਆਂ ਦਾ ਦੁਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਐਲਾਵਨ ਟੀਐਮ ਲੈਣ ਤੋਂ ਬਾਅਦ 7 ਦਿਨਾਂ ਲਈ ਛਾਤੀਆਂ ਦਾ ਦੁੱਧ ਸੁੱਟ ਦੇਣ। 

ਪੀ ਪ੍ਰੈਕਟਿਸਾਂ ਗਰਭ ਨਿਰੋਧਕ ਪ੍ਰਦਾਨ ਕਰ ਸਕਦੀਆਂ ਹਨ। ਕੀ ਉਪਲਬਧ ਹੈ ਪਤਾ ਲਗਾਉਣ ਲਈ ਆਪਣੀ ਪ੍ਰਕਟਿਸ ਨੂੰ ਪੁੱਛਣਾ ਲਾਭਦਾਇਕ ਹੈ।   

Sandyford ਜਿਨਸੀ ਸਿਹਤ ਸੇਵਾ 

ਪੂਰੀ ਜਿਨਸੀ ਸਿਹਤ ਸੇਵਾ ਪੇਸ਼ ਕਰਦੀ ਹੈ ਜਿਸ ਵਿੱਚ ਸ਼ਾਮਿਲ ਹਨ: 

  • ਗਰਭਨਿਰੋਧਕ ਜਾਣਕਾਰੀ ਅਤੇ ਪ੍ਰਬੰਧ 
  • ਅੰਦਰੂਨੀ ਗਰਭਨਿਰੋਧਕ ਇਲ ਪਾਉਣਾ ਅਤੇ ਕੱਢਣਾ 
  • ਇਮਪਲਾਂਟ ਪਾਉਣਾ ਅਤੇ ਕੱਢਣਾ 
  • ਨਸਬੰਦੀ 
  • ਗਰਭਪਾਤ ਸੇਵਾਵਾਂ 

ਅਪੌਇੰਟਮੈਂਟਾਂ, ਜਾਣਕਾਰੀ ਅਤੇ ਸਲਾਹ ਲਈ 0141 211 8130 ਤੇ ਕਾਲ ਕਰੋ। ਲਾਈਨਾਂ ਜਨਤਕ ਛੁੱਟੀਆਂ ਨੂੰ ਛੱਡ ਕੇ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 8.30- 4.15 ਸ਼ਾਮ ਤੱਕ ਖੁਲ੍ਹੀਆਂ ਹਨ ਜਾਂ ਜਾਓ https://www.sandyford.scot 

ਜੇ ਤੁਸੀਂ ਅੰਗਰੇਜੀ ਨਹੀਂ ਬੋਲਦੇ, ਤਾਂ ਤੁਸੀਂ ਆਪਣੀ ਅਪੌਇੰਟਮੈਂਟ ਤੇ ਇੱਕ ਦੁਭਾਸ਼ੀਏ ਦੀ ਮੰਗ ਕਰ ਸਕਦੇ ਹੋ। ਜਦੋਂ ਤੁਸੀਂ ਆਪਣੀ ਮੁਲਾਕਾਤ ਬੁੱਕ ਕਰਦੇ ਹੋ ਤਾਂ ਸਾਨੂੰ ਦੱਸੋ ਕਿ ਤੁਹਾਨੂੰ ਕਿਹੜੀ ਭਾਸ਼ਾ ਅਤੇ ਕਿਹੜੀ ਬੋਲੀ ਦੀ ਲੋੜ ਹੈ ਅਤੇ ਅਸੀਂ ਤੁਹਾਡੇ ਲਈ ਇਸਦਾ ਪ੍ਰਬੰਧ ਕਰਾਂਗੇ ਹੋਰ ਜਾਣਕਾਰੀ https://www.sandyford.scot/interpreter ਤੇ ਲੱਭੀ ਜਾ ਸਕਦੀ ਹੈ।