Emergency Contraception - Punjabi
ਐਮਰਜੈਂਸੀ ਗਰਭ ਨਿਰੋਧਕ
ਜੇ ਤੁਸੀਂ ਗਰਭ ਨਿਰੋਧ ਤੋਂ ਬਿਨਾਂ ਸੈਕਸ ਕੀਤਾ ਹੈ, ਜਾਂ ਗਰਭ ਨਿਰੋਧ ਅਸਫਲ ਹੋ ਗਿਆ ਹੈ, ਤਾਂ ਐਮਰਜੈਂਸੀ ਗਰਭ ਨਿਰੋਧ ਗਰਭਵਤੀ ਹੋਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ। ਇਹ ਦੋ ਕਿਸਮ ਦੇ ਹੁੰਦੇ ਹਨ:
- ਐਮਰਜੈਂਸੀ ਗਰਭ ਨਿਰੋਧਕ ਗੋਲੀ
- ਅੰਦਰੂਨੀ ਉਪਕਰਣ (ਤਾਂਬੇ ਦੀ ਆਈਯੂਡੀ/ਕੌਇਲ)।
ਐਮਰਜੈਂਸੀ ਗਰਭ ਨਿਰੋਧਕ ਗੋਲੀ ਸੈਕਸ ਦੇ 5 ਦਿਨਾਂ ਬਾਅਦ ਤੱਕ ਖਾਧੀ ਜਾ ਸਕਦੀ ਹੈ। ਸੈਕਸ ਦੇ ਬਾਅਦ ਜਿੰਨੀ ਜਲਦੀ ਅਤੇ ਤੁਹਾਡੀ ਮਾਹਵਾਰੀ ਦੇ ਕ੍ਰਮ ਵਿੱਚ ਜਿੰਨੀ ਪਹਿਲਾਂ ਲਿੱਤੀ ਜਾਂਦੀ ਹੈ ਇਹ ਉਨ੍ਹੀਂ ਹੀ ਵੱਧ ਪ੍ਰਭਾਵਸ਼ਾਲੀ ਹੁੰਦੀ ਹੈ। ਐਮਰਜੈਂਸੀ ਗਰਭ ਨਿਰੋਧਕ ਗੋਲੀ ਸੈਂਡੀਫੋਰਡ ਦੇ ਨਾਲ-ਨਾਲ ਜ਼ਿਆਦਾਤਰ ਫਾਰਮੇਸੀਆਂ, ਜੀਪੀ ਤੋਂ ਵੀ ਉਪਲਬਧ ਹਨ।
ਆਈਯੂਡੀ ਸਭ ਤੋਂ ਪ੍ਰਭਾਵਸ਼ਾਲੀ ਐਮਰਜੈਂਸੀ ਗਰਭ ਨਿਰੋਧਕ ਹੈ। ਇਹ 99% ਤੋਂ ਵੱਧ ਅਸਰਦਾਰ ਹੈ ਅਤੇ ਤੁਸੀਂ ਇਸਨੂੰ ਰੱਖਣਾ ਜਾਂ ਆਪਣੀ ਅਗਲੀ ਮਾਹਵਾਰੀ ਤੋਂ ਬਾਅਦ ਇਸਨੂੰ ਹੱਟਵਾਉਣਾ ਚੁਣ ਸਕਦੇ ਹੋ। ਇਹ ਅਸੁਰੱਖਿਅਤ ਸੈਕਸ ਕਰਨ ਦੇ ਪੰਜ ਦਿਨਾਂ ਦੇ ਅੰਦਰ, ਜਾਂ ਜੇ ਇਹ ਅੰਦਾਜ਼ਾ ਲਗਾਉਣਾ ਸੰਭਵ ਹੈ ਕਿ ਤੁਹਾਡੇ ਅੰਡਕੋਸ਼ ਤੋਂ ਅੰਡੇ ਕਦੋਂ ਨਿਕਲਦੇ ਹਨ, ਤਾਂ ਅੰਡੇ ਨਿਕਲਣ ਤੋਂ ਪੰਜ ਦਿਨਾਂ ਬਾਅਦ ਤੱਕ ਇੱਕ ਹੈਲਥਕੇਅਰ ਪੇਸ਼ਾਵਰ ਦੁਆਰਾ ਫਿੱਟ ਕੀਤੀ ਜਾਣੀ ਚਾਹੀਦੀ ਹੈ।at type of contraception to choose
ਇੱਕ ਅਪੌਇੰਟਮੈਂਟ ਕਿਵੇਂ ਬੁੱਕ ਕਰਨੀ ਹੈ
ਇੱਕ ਅਪੌਇੰਟਮੈਂਟ ਬੁੱਕ ਕਰਨ ਲਈ ਸੈਂਡੀਫੋਰਡ ਨੂੰ 0141 211 8130 ‘ਤੇ ਕਾਲ ਕਰੋ।
ਜੇ ਤੁਸੀਂ ਅੰਗਰੇਜੀ ਨਹੀਂ ਬੋਲਦੇ, ਤਾਂ ਤੁਸੀਂ ਆਪਣੀ ਅਪੌਇੰਟਮੈਂਟ ਤੇ ਇੱਕ ਦੁਭਾਸ਼ੀਏ ਦੀ ਮੰਗ ਕਰ ਸਕਦੇ ਹੋ। ਜਦੋਂ ਤੁਸੀਂ ਆਪਣੀ ਮੁਲਾਕਾਤ ਬੁੱਕ ਕਰਦੇ ਹੋ ਤਾਂ ਸਾਨੂੰ ਦੱਸੋ ਕਿ ਤੁਹਾਨੂੰ ਕਿਹੜੀ ਭਾਸ਼ਾ ਅਤੇ ਕਿਹੜੀ ਬੋਲੀ ਦੀ ਲੋੜ ਹੈ ਅਤੇ ਅਸੀਂ ਤੁਹਾਡੇ ਲਈ ਇਸਦਾ ਪ੍ਰਬੰਧ ਕਰਾਂਗੇ।
ਦੁਭਾਸ਼ੀਆ ਸੇਵਾ ਬਾਰੇ ਹੋਰ ਜਾਣਕਾਰੀ ਇੱਥੇ ਪ੍ਰਾਪਤ ਕੀਤੀ ਜਾ ਸਕਦੀ ਹੈ
https://www.sandyford.scot/sexual-health-services/i-need-an-interpreter/
https://nashonlinebooking.com/onlinebookingsystem/en/?hbref=7303069
ਗੁਪਤਤਾ
ਅਸੀਂ ਇੱਕ ਗੁਪਤ ਸੇਵਾ ਦੀ ਪੇਸ਼ਕਸ਼ ਕਰਦੇ ਹਾਂ ਅਤੇ ਤੁਹਾਡੀ ਇਜਾਜ਼ਤ ਤੋਂ ਬਗੈਰ ਤੁਹਾਡੇ ਬਾਰੇ ਪਛਾਣਯੋਗ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰਾਂਗੇ ਜਦੋਂ ਤੱਕ ਅਸੀਂ ਇਹ ਨਹੀਂ ਮੰਨਦੇ ਕਿ ਤੁਹਾਨੂੰ ਜਾਂ ਕਿਸੇ ਹੋਰ ਵਿਅਕਤੀ ਨੂੰ ਜਾਂ ਸਿਹਤ ਨੂੰ ਕੋਈ ਖਤਰਾ ਹੈ। ਜਦੋਂ ਤੁਸੀਂ ਹਾਜ਼ਰ ਹੁੰਦੇ ਹੋ ਤਾਂ ਅਸੀਂ ਤੁਹਾਨੂੰ ਆਪਣੇ ਅਸਲੀ ਨਾਮ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਅਤੇ ਇਸਨੂੰ ਸੈਂਡੀਫੋਰਡ ਵਿੱਚ ਸਾਡੇ ਇਲੈਕਟ੍ਰੌਨਿਕ ਰਿਕਾਰਡ ‘ਤੇ ਸੁਰੱਖਿਅਤ ਰੱਖਿਆ ਜਾਵੇਗਾ।
ਆਪਣੀ ਜਿਨਸੀ ਸਿਹਤ ਬਾਰੇ ਸਾਡੇ ਨਾਲ ਗੱਲ ਕਰਨਾ
ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਆਪਣੀ ਫੇਰੀ ਦੌਰਾਨ ਸਭ ਤੋਂ ਵਧੀਆ ਦੇਖਭਾਲ ਪ੍ਰਾਪਤ ਕਰੋ, ਸੈਂਡੀਫੋਰਡ ਸਟਾਫ ਤੁਹਾਡੇ ਮੈਡੀਕਲ ਅਤੇ ਜਿਨਸੀ ਇਤਿਹਾਸ ਬਾਰੇ ਨਿੱਜੀ ਅਤੇ ਸੰਵੇਦਨਸ਼ੀਲ ਪ੍ਰਸ਼ਨ ਪੁੱਛ ਸਕਦਾ ਹੈ, ਜਿਵੇਂ ਕਿ ਤੁਸੀਂ ਆਖਰੀ ਵਾਰ ਕਦੋਂ ਸੈਕਸ ਕੀਤਾ ਸੀ, ਕੀ ਤੁਸੀਂ ਅਸੁਰੱਖਿਅਤ ਸੈਕਸ ਕੀਤਾ ਹੈ ਅਤੇ ਕੀ ਤੁਹਾਨੂੰ ਲਾਗ ਦੇ ਕੋਈ ਲੱਛਣ ਹਨ।
ਸਟਾਫ ਤੁਹਾਡੇ ਬਾਰੇ ਰਾਏ ਬਣਾਉਣ ਲਈ ਉੱਥੇ ਨਹੀਂ ਹਨ। ਜੋ ਕੁਝ ਵੀ ਤੁਸੀਂ ਕਹੋਗੇ ਉਹ ਸਾਨੂੰ ਹੈਰਾਨ ਜਾਂ ਸ਼ਰਮਿੰਦਾ ਨਹੀਂ ਕਰੇਗਾ ਪਰ ਤੁਹਾਨੂੰ ਈਮਾਨਦਾਰ ਹੋਣ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਸਭ ਤੋਂ ਵਧੀਆ ਤਰੀਕੇ ਨਾਲ ਤੁਹਾਡੀ ਜਾਂਚ, ਇਲਾਜ ਅਤੇ ਸਹਾਇਤਾ ਕਰ ਸਕੀਏ। ਜੋ ਵੀ ਤੁਸੀਂ ਕਹੋਗੇ ਉਹ ਸਾਡੇ ਇਲੈਕਟ੍ਰੌਨਿਕ ਰਿਕਾਰਡ ਸਿਸਟਮ ਵਿੱਚ ਗੁਪਤ ਰੱਖਿਆ ਜਾਵੇਗਾ ਜਦੋਂ ਤੱਕ ਤੁਹਾਡੀ ਇਜਾਜ਼ਤ ਦੇ ਨਾਲ, ਸਾਨੂੰ ਜਾਣਕਾਰੀ ਸਾਂਝੀ ਕਰਨ ਦੀ ਲੋੜ ਨਹੀਂ ਹੁੰਦੀ ਤਾਂ ਜੋ ਅਸੀਂ ਤੁਹਾਨੂੰ ਕਿਸੇ ਹੋਰ ਸੇਵਾ ਵਿੱਚ ਭੇਜ ਸਕੀਏ। ਬਹੁਤ ਘੱਟ ਸਥਿਤੀਆਂ ਵਿੱਚ ਸਟਾਫ ਨੂੰ ਤੁਹਾਡੀ ਆਪਣੀ ਸੁਰੱਖਿਆ ਲਈ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੋ ਸਕਦੀ ਹੈ। ਜੇ ਤੁਸੀਂ ਤਰਜੀਹ ਦਿੰਦੇ ਹੋ ਤਾਂ ਤੁਸੀਂ ਕਿਸੇ ਪੁਰਸ਼ ਜਾਂ ਔਰਤ ਸਿਹਤ ਪੇਸ਼ੇਵਰ ਨਾਲ ਮਿਲਨਾ ਚੁਣ ਸਕਦੇ ਹੋ, ਪਰ ਜੇ ਕਲੀਨਿਕ ਰੁੱਝਿਆ ਹੋਇਆ ਹੈ, ਤਾਂ ਤੁਹਾਨੂੰ ਆਮ ਨਾਲੋਂ ਜ਼ਿਆਦਾ ਸਮਾਂ ਉਡੀਕ ਕਰਨੀ ਪੈ ਸਕਦੀ ਹੈ, ਅਤੇ ਜਦੋਂ ਤੁਸੀਂ ਆਪਣੀ ਅਪੌਇੰਟਮੈਂਟ ਬੁੱਕ ਕਰਦੇ ਹੋ ਤਾਂ ਤੁਹਾਨੂੰ ਸਾਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ।
ਤੁਹਾਡੇ ਹਾਜ਼ਰ ਹੋਣ ਤੋਂ ਪਹਿਲਾਂ ਕੀ ਉਮੀਦ ਕਰਨੀ ਹੈ
ਅਪੌਇੰਟਮੈਂਟ ਦੀ ਮਿਆਦ 10 ਮਿੰਟ ਤੋਂ 90 ਮਿੰਟ ਤੱਕ ਵੱਖੋ-ਵੱਖ ਹੋ ਸਕਦੀ ਹੈ। ਤੁਹਾਡੀ ਅਪੌਇੰਟਮੈਂਟ ਵੇਲੇ ਅਸੀਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀਆਂ ਜ਼ਰੂਰਤਾਂ ਦਾ ਧਿਆਨ ਰਖੀਏ ਪਰ ਕੁਝ ਮੌਕਿਆਂ 'ਤੇ ਅਸੀਂ ਤੁਹਾਨੂੰ ਪੇਸ਼ ਕੀਤੀ ਸੇਵਾ ਦੇ ਹਿੱਸੇ ਵਜੋਂ ਕਿਸੇ ਹੋਰ ਅਪੌਇੰਟਮੈਂਟ 'ਤੇ ਵਾਪਸ ਆਉਣ ਲਈ ਕਹਿ ਸਕਦੇ ਹਾਂ।
ਜੇ ਅਸੀਂ ਤੁਹਾਡੀ ਅਪੌਇੰਟਮੈਂਟ ਤੋਂ ਪਹਿਲਾਂ ਤੁਹਾਨੂੰ ਇੱਕ ਖ਼ਤ ਭੇਜਿਆ ਹੈ, ਤਾਂ ਅਸੀਂ ਅਪੌਇੰਟਮੈਂਟ ਤੋਂ ਪਹਿਲਾਂ ਦੀ ਸਾਰੀ ਢੁੱਕਵੀਂ ਜਾਣਕਾਰੀ ਜਿਸਦੀ ਤੁਹਾਨੂੰ ਲੋੜ ਹੈ ਸ਼ਾਮਿਲ ਕੀਤੀ ਹੋਵੇਗੀ।
ਜਦੋਂ ਤੁਸੀਂ ਹਾਜ਼ਰ ਹੁੰਦੇ ਹੋ ਤਾਂ ਕੀ ਉਮੀਦ ਕਰਨੀ ਹੈ।
ਜੇ ਤੁਸੀਂ ਦੁਭਾਸ਼ੀਏ ਦੀ ਮੰਗ ਕੀਤੀ ਹੈ ਤਾਂ ਉਹ ਤੁਹਾਡੀ ਅਪੌਇੰਟਮੈਂਟ ਦੇ ਸਮੇਂ ਤੁਹਾਨੂੰ ਮਿਲਣਗੇ।
ਜਦੋਂ ਮੈਂ ਪਹੁੰਚਦਾ/ਦੀ ਹਾਂ ਤਾਂ ਕੀ ਹੁੰਦਾ ਹੈ?
ਜਦੋਂ ਤੁਸੀਂ ਪਹੁੰਚਦੇ ਹੋ ਤਾਂ ਇੱਕ ਰਿਸੈਪਸ਼ਨਿਸਟ ਵੱਲੋਂ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਜੋ ਤੁਹਾਨੂੰ ਇੱਕ ਨੰਬਰ ਵਾਲਾ ਕਾਰਡ, ਇੱਕ ਪੈਕ ਜਿਸ ਵਿੱਚ ਪ੍ਰਦਾਨ ਕੀਤੀ ਗਈ ਸੇਵਾ ਬਾਰੇ ਜਾਣਕਾਰੀ, ਇੱਕ ਗੁਪਤਤਾ ਦਸਤਾਵੇਜ਼ ਜੋ ਦੱਸਦਾ ਹੈ ਕਿ ਤੁਹਾਡੀ ਨਿੱਜੀ ਜਾਣਕਾਰੀ ਦਾ ਕੀ ਹੁੰਦਾ ਹੈ, ਅਤੇ ਇੱਕ ਰਜਿਸਟ੍ਰੇਸ਼ਨ ਫਾਰਮ ਸ਼ਾਮਲ ਹੈ, ਦੇਵੇਗਾ/ਗੀ। ਰਿਸੈਪਸ਼ਨਿਸਟ ਤੁਹਾਨੂੰ ਰਜਿਸਟਰ ਹੋਣ ਦੀ ਵਾਰੀ ਆਉਣ ਤੱਕ ਬੈਠਣ ਲਈ ਕਹੇਗਾ/ਗੀ। ਜੇ ਤੁਹਾਨੂੰ ਰਜਿਸਟ੍ਰੇਸ਼ਨ ਫਾਰਮ ਭਰਨ ਵਿੱਚ ਮਦਦ ਦੀ ਲੋੜ ਹੈ ਤਾਂ ਤੁਸੀਂ ਰਿਸੈਪਸ਼ਨਿਸਟ ਨੂੰ ਦੱਸ ਸਕਦੇ ਹੋ। ਕਿਰਪਾ ਕਰਕੇ ਇਸ ਨੂੰ ਜਿੰਨਾ ਹੋ ਸਕਦਾ ਹੈ ਪੂਰਾ ਕਰੋ।
ਮੈਨੂੰ ਕਿੰਨੀ ਦੇਰ ਉਡੀਕ ਕਰਨੀ ਪਵੇਗੀ?
ਅਸੀਂ ਇਹ ਸੁਨਿਸ਼ਚਿਤ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਅਪੌਇੰਟਮੈਂਟ ਦੇ ਸਮੇਂ ਦੇ ਨਜ਼ਦੀਕ ਦੇਖਿਆ ਜਾਏ। ਬਦਕਿਸਮਤੀ ਨਾਲ ਅਜਿਹੇ ਮੌਕੇ ਹੁੰਦੇ ਹਨ ਜਿੱਥੇ ਹੋ ਸਕਦਾ ਹੈ ਅਜਿਹਾ ਨਾ ਹੋਵੇ। ਜੇ ਤੁਸੀਂ ਕਿਸੇ ਅਪੌਇੰਟਮੈਂਟ ਲਈ ਹਾਜ਼ਰ ਹੁੰਦੇ ਹੋ ਅਤੇ 30 ਮਿੰਟ ਉਡੀਕ ਕਰ ਚੁਕੇ ਹੋ ਅਤੇ ਤੁਹਾਨੂੰ ਬੁਲਾਇਆ ਨਹੀਂ ਗਿਆ, ਤਾਂ ਕਿਰਪਾ ਕਰਕੇ ਰਿਸੈਪਸ਼ਨ ਦੇ ਕਿਸੇ ਮੈਂਬਰ ਨੂੰ ਸੂਚਿਤ ਕਰੋ ਜੋ ਇਹ ਪਤਾ ਲਗਾਉਣ ਸਕਦੇ ਹਨ ਕਿ ਤੁਹਾਡੇ ਲਈ ਕੀ ਹੋ ਰਿਹਾ ਹੈ। ਕਿਉਂਕਿ ਸਾਡੇ ਕੋਲ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਕਲੀਨਿਕ ਚੱਲ ਰਹੇ ਹੁੰਦੇ ਹਨ, ਹੋ ਸਕਦਾ ਹੈ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੇ ਬਾਅਦ ਬੁਲਾਇਆ ਜਾਵੇ ਜੋ ਤੁਹਾਡੇ ਤੋਂ ਬਾਅਦ ਉੱਥੇ ਪਹੁੰਚਿਆ ਹੈ।
ਜੇ ਮੈਂ ਦੇਰ ਨਾਲ ਪਹੁੰਚਦਾ/ਦੀ ਹਾਂ ਤਾਂ ਕੀ ਹੋਏਗਾ
ਅਸੀਂ ਜਾਣਦੇ ਹਾਂ ਕਿ ਅਜਿਹੇ ਮੌਕੇ ਹੁੰਦੇ ਹਨ ਜਦੋਂ ਮਰੀਜ਼ਾਂ ਨੂੰ ਉਨ੍ਹਾਂ ਦੀ ਅਪੌਇੰਟਮੈਂਟ ਲਈ ਪਹੁੰਚਣ ਵਿੱਚ ਦੇਰ ਹੋ ਸਕਦੀ ਹੈ। ਜੇ ਤੁਸੀਂ ਆਪਣੀ ਅਪੌਇੰਟਮੈਂਟ ਲਈ ਦੇਰ ਨਾਲ ਪਹੁੰਚਦੇ ਹੋ ਤਾਂ ਅਸੀਂ ਗਰੰਟੀ ਨਹੀਂ ਦੇ ਸਕਦੇ ਕਿ ਅਸੀਂ ਤੁਹਾਡੀ ਅਸਲ ਅਪੌਇੰਟਮੈਂਟ ਦਾ ਪੂਰਾ ਸਮਾਂ ਤੁਹਾਨੂੰ ਦੇ ਸੱਕਣ ਦੇ ਯੋਗ ਹੋਵਾਂਗੇ। ਜਦੋਂ ਤੁਸੀਂ ਆਪਣੀ ਅਪੌਇੰਟਮੈਂਟ ਲਈ ਦੇਰ ਨਾਲ ਪਹੁੰਚਦੇ ਹੋ ਤਾਂ ਰਿਸੈਪਸ਼ਨਿਸਟ ਕਲੀਨਿਕਲ ਟੀਮ ਦੇ ਕਿਸੇ ਮੈਂਬਰ ਦਾ ਆ ਕੇ ਤੁਹਾਡੇ ਨਾਲ ਗੱਲ ਕਰਨ ਦਾ ਪ੍ਰਬੰਧ ਕਰੇਗੀ। ਹੋ ਸਕਦਾ ਹੈ ਕਿ ਤੁਹਾਨੂੰ ਉਡੀਕ ਕਰਨੀ ਪਵੇ ਜਦੋਂ ਤੱਕ ਕੋਈ ਉਪਲਬਧ ਨਹੀਂ ਹੁੰਦਾ। ਕੁਝ ਕਲੀਨਿਕਾਂ ਅਤੇ ਪ੍ਰਕਿਰਿਆਵਾਂ ਲਈ ਅਸੀਂ ਤੁਹਾਨੂੰ ਦੇਖਣ ਵਿੱਚ ਅਸਮਰੱਥ ਹਾਂ ਜੇ ਤੁਸੀਂ ਦੇਰ ਨਾਲ ਆਉਂਦੇ ਹੋ। ਜੇ ਅਜਿਹਾ ਹੁੰਦਾ ਹੈ ਤਾਂ ਅਸੀਂ ਤੁਹਾਡੇ ਨਾਲ ਇੱਕ ਵਿਕਲਪਕ ਅਪੌਇੰਟਮੈਂਟ ਦਾ ਪ੍ਰਬੰਧ ਕਰਾਂਗੇ।
ਮੈਂ ਆਪਣੇ ਸਲਾਹ-ਮਸ਼ਵਰੇ ਦੌਰਾਨ ਕਿਸ ਨੂੰ ਮਿਲਾਂਗਾ/ਗੀ?
ਸਾਡੀਆਂ ਜ਼ਿਆਦਾਤਰ ਸੇਵਾਵਾਂ ਚਿਕਿਤਸਕਾਂ ਦੀ ਇੱਕ ਟੀਮ ਦੁਆਰਾ ਚਲਾਈਆਂ ਜਾਂਦੀਆਂ ਹਨ, ਜੋ ਸੇਵਾ ਦੇ ਅਧਾਰ ਤੇ ਡਾਕਟਰ, ਨਰਸਾਂ, ਸਿਹਤ ਸੰਭਾਲ ਸਹਾਇਕ, ਸਲਾਹਕਾਰ ਜਾਂ ਮਨੋਵਿਗਿਆਨੀ ਹੋ ਸਕਦੇ ਹਨ। ਜਦੋਂ ਤੁਹਾਨੂੰ ਕਲੀਨਿਕਲ ਰੂਮ ਵਿੱਚ ਬੁਲਾਇਆ ਜਾਂਦਾ ਹੈ ਤਾਂ ਸਾਡਾ ਸਾਰਾ ਸਟਾਫ ਆਪਣੀ ਪਛਾਣ ਬਾਰੇ ਤੁਹਾਨੂੰ ਦੱਸੇਗਾ।
ਜੇ ਤੁਹਾਡੀ ਕਿਸੇ ਵਿਸ਼ੇਸ਼ ਲਿੰਗ ਦੇ ਡਾਕਟਰੀ ਮਾਹਰ ਦੇ ਨੂੰ ਦੇਖਣ ਦੀ ਤਰਜੀਹ ਹੈ, ਤਾਂ ਕਿਰਪਾ ਕਰਕੇ ਆਪਣੀ ਅਪੌਇੰਟਮੈਂਟ ਬੁੱਕ ਕਰਦੇ ਸਮੇਂ ਸਾਨੂੰ ਦੱਸੋ। ਅਸੀਂ ਉਸ ਬੇਨਤੀ ਦਾ ਸਨਮਾਨ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਵੀ ਅਸੀਂ ਅਜਿਹਾ ਕਰ ਸਕਦੇ ਹਾਂ ਪਰ ਅਸੀਂ ਇਸਦੀ ਗਰੰਟੀ ਨਹੀਂ ਦੇ ਸਕਦੇ।
ਮੇਰੇ ਟੈਸਟ ਕਿਵੇਂ ਲਿੱਤੇ ਜਾਂਦੇ ਹਨ?
ਜੇ ਤੁਸੀਂ ਸੈਕਸੁਅਲੀ ਟ੍ਰਾਂਸਮਿਟੇਡ ਇਨਫੈਕਸ਼ਨ (ਜਿਨਸੀ ਤੌਰ ‘ਤੇ ਸੰਕ੍ਰਮਿਤ ਲਾਗ) ਲਈ ਟੈਸਟ ਕਰਵਾਉਣਾ ਚਾਹੁੰਦੇ ਹੋ ਜਾਂ ਕਰਵਾਉਨ ਦੀ ਲੋੜ ਹੈ, ਤਾਂ ਤੁਹਾਨੂੰ ਪਿਸ਼ਾਬ ਜਾਂ ਖੂਨ ਦਾ ਨਮੂਨਾ ਦੇਣ ਦੀ ਲੋੜ ਹੋ ਸਕਦੀ ਹੈ। ਕੁਝ ਟੈਸਟਾਂ ਲਈ ਤੁਹਾਡੇ ਜਣਨ ਅੰਗਾਂ ਤੋਂ, ਅਤੇ ਇਸ ‘ਤੇ ਨਿਰਭਰ ਕਰਦੇ ਹੋਏ ਕਿ ਤੁਸੀਂ ਕਿਸ ਤਰ੍ਹਾਂ ਦਾ ਸੈਕਸ ਕੀਤਾ ਹੈ, ਤੁਹਾਡੇ ਗਲੇ ਅਤੇ ਗੁਦਾ ਤੋਂ ਸਵੌਬ ਲੈਣ (ਰੂੰ ਦਾ ਫਾਹਾ ਫੇਰਣ) ਦੀ ਲੋੜ ਹੁੰਦੀ ਹੈ। ਇਹ ਥੋੜਾ ਅਸੁਵਿਧਾਜਨਕ ਹੋ ਸਕਦਾ ਹੈ ਪਰ ਕਲੀਨਿਕਲ ਸਟਾਫ ਇਹ ਟੈਸਟ ਕਰਨ ਵਿੱਚ ਮਾਹਰ ਹਨ ਇਸ ਲਈ ਤੁਸੀਂ ਚੰਗੇ ਹੱਥਾਂ ਵਿੱਚ ਹੋ। ਕੁਝ ਟੈਸਟਾਂ ਲਈ ਡਾਕਟਰ ਨੂੰ ਤੁਹਾਡੇ ਜਣਨ ਅੰਗਾਂ ਨੂੰ ਦੇਖਣ ਦੀ ਲੋੜ ਹੋ ਸਕਦੀ ਹੈ। ਜੇ ਤੁਸੀਂ ਸਮਾਨ ਲਿੰਗ ਦੇ ਡਾਕਟਰ ਨਾਲ ਵਧੇਰੇ ਆਰਾਮਦਾਇਕ ਮਹਿਸੂਸ ਕਰਦੇ ਹੋ ਤਾਂ ਕਿਰਪਾ ਕਰਕੇ ਸਾਨੂੰ ਦੱਸੋ ਜਦੋਂ ਤੁਸੀਂ ਆਪਣੀ ਅਪੌਇੰਟਮੈਂਟ ਬੁੱਕ ਕਰਦੇ ਹੋ।
ਕੀ ਮੈਂ ਬੱਚਿਆਂ ਨੂੰ ਲੈ ਕੇ ਆ ਸਕਦਾ/ਦੀ ਹਾਂ?
ਬੱਚਿਆਂ ਨੂੰ ਨਾ ਲਿਆਉਣਾ ਸਭ ਤੋਂ ਵਧੀਆ ਹੈ ਅਤੇ ਇਮਾਰਤ ਵਿੱਚ ਬੱਚਿਆਂ ਦੀ ਦੇਖਭਾਲ ਦੀਆਂ ਕੋਈ ਸਹੂਲਤਾਂ ਨਹੀਂ ਹਨ। ਜੇ ਤੁਹਾਨੂੰ ਆਪਣੇ ਬੱਚੇ ਦੇ ਨਾਲ ਹਾਜ਼ਰ ਹੋਣ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਕਿਸੇ ਹੋਰ ਬਾਲਗ ਨੂੰ ਆਪਣੇ ਨਾਲ ਉਸ ਸਮੇਂ ਉਡੀਕ ਖੇਤਰ ਵਿੱਚ ਉਨ੍ਹਾਂ ਦੀ ਦੇਖਭਾਲ ਲਈ ਲੈ ਕੇ ਆਓ ਜਦੋਂ ਤੁਸੀਂ ਕਲੀਨਿਕ ਵਿੱਚ ਹੋ। ਜੇ ਤੁਸੀਂ ਆਪਣੇ ਬੱਚਿਆਂ ਨੂੰ ਕਿਸੇ ਭਰੋਸੇਯੋਗ ਬਾਲਗ ਨਾਲ ਛੱਡਣ ਦੇ ਯੋਗ ਹੋ ਤਾਂ ਸੜਕ ਦੇ ਦੂਜੇ ਪਾਸੇ ਬਹੁਤ ਸਾਰੀਆਂ ਖੇਡਣ ਦੀਆਂ ਥਾਵਾਂ ਵਾਲਾ ਇੱਕ ਸੁੰਦਰ ਪਾਰਕ ਹੈ। ਨਹੀਂ ਤਾਂ, ਤੁਹਾਨੂੰ ਆਪਣੇ ਬੱਚਿਆਂ ਤੋਂ ਬਿਨਾਂ ਵਾਪਸ ਆਉਣ ਲਈ ਕਿਹਾ ਜਾ ਸਕਦਾ ਹੈ।