ਪੀਈਪੀ ਵੈਬਪੇਜ ਜਾਣਕਾਰੀ:
https://www.sandyford.scot/sexual-health-services/pep/
ਸੈਂਡੀਫੋਰਡ ਸੇਵਾਵਾਂ: ਕੋਵਿਡ-19
ਸੈਂਡੀਫੋਰਡ ਐੱਚਆਈਵੀ ਨਾਲ ਜਿਨਸੀ ਸੰਪਰਕ ਲਈ ਪੀਈਪੀ ਪ੍ਰਦਾਨ ਕਰਨਾ ਜਾਰੀ ਰਖ ਰਹੇ ਹਨ।
ਹਾਜਰ ਹੋਣ ਤੋਂ ਪਹਿਲਾਂ ਕਿਰਪਾ ਕਰਕੇ 0141 211 8130 ‘ਤੇ ਫੋਨ ਕਰੋ। ਇੱਕ ਨਰਸ ਇਹ ਪਤਾ ਕਰਨ ਲਈ ਤੁਹਾਨੂੰ ਕੁਝ ਸਵਾਲ ਪੁੱਛੇਗਾ/ਗੀ ਕਿ ਕੀ ਪੀਈਪੀ ਤੁਹਾਡੇ ਲਈ ਢੁੱਕਵਾਂ ਹੈ ਅਤੇ ਜੇ ਲੋੜ ਹੈ ਤਾਂ ਤੁਹਾਨੂੰ ਇੱਕ ਅਪੌਇੰਟਮੈਂਟ ਦਵੇਗਾ/ਗੀ।
ਜਦੋਂ ਸੈਂਡੀਫੋਰਡ ਬੰਦ ਹੈ ਤਾਂ ਤੁਸੀਂ ਐਕਸੀਡੈਂਟ ਐਂਡ ਐਮਰਜੈਂਸੀ ਡਿਪਾਰਟਮੈਂਟਾਂ ਤੋਂ ਵੀ ਪੀਈਪੀ ਪ੍ਰਾਪਤ ਕਰ ਸਕਦੇ ਹੋ।
ਜੇ ਤੁਹਾਨੂੰ ਲਗਦਾ ਹੈ ਕਿ ਤੁਹਾਡਾ ਐੱਚਆਈਵੀ ਨਾਲ ਸੰਪਰਕ ਹੋਇਆ ਹੈ ਤਾਂ ਤੁਸੀਂ ਪੋਸਟ ਐਕਸਪੋਜਰ ਪ੍ਰੋਫੀਲੈਕਸਿਸ (ਪੀਈਪੀ) ਜੋ ਕਿ ਦਵਾਈ ਦਾ ਇੱਕ ਛੋਟਾ ਕੋਰਸ ਹੈ, ਲੈ ਕੇ ਲਾਗ ਲੱਗਣ ਦੇ ਆਪਣੇ ਜੋਖਮ ਨੂੰ ਘਟਾ ਸਕਦੇ ਹੋ।
ਮੈਂ ਪੀਈਪੀ ਕਿਵੇਂ ਪ੍ਰਾਪਤ ਕਰਾਂ?
ਪੀਈਪੀ ਪ੍ਰਾਪਤ ਕਰਨ ਲਈ ਤੁਹਾਨੂੰ ਇੱਕ ਅਪੌਇੰਟਮੈਂਟ ਦੀ ਲੋੜ ਨਹੀਂ ਹੈ। ਤੁਸੀਂ ਸਾਡੇ ਖੁਲ੍ਹਣ ਦੇ ਘੰਟਿਆਂ ਦੌਰਾਨ ਸੈਂਡੀਫੋਰਡ ਸੈਂਟ੍ਰਲ ਆ ਕੇ ਪੀਈਪੀ ਪ੍ਰਾਪਤ ਕਰ ਸਕਦੇ ਹੋ। ਤੁਸੀਂ ਐਕਸੀਡੈਂਟ ਐਂਡ ਐਮਰਜੈਂਸੀ ਡਿਪਾਰਟਮੈਂਟਾਂ ਤੋਂ ਪੀਈਪੀ ਪ੍ਰਾਪਤ ਕਰ ਸਕਦੇ ਹੋ ਜਦੋਂ ਸੈਂਡੀਫੋਰਡ ਬੰਦ ਹੈ। ਤੁਹਾਨੂੰ ਇੱਕ ਨਰਸ ਦੁਆਰਾ ਦੇਖਿਆ ਜਾਏਗਾ ਜੋ ਮੁਲਾਂਕਣ ਕਰੇਗਾ/ਗੀ ਕਿ ਪੀਈਪੀ ਤੁਹਾਡੇ ਲਈ ਢੁੱਕਵਾਂ ਹੈ ਜਾਂ ਨਹੀਂ।
ਪੀਈਪੀ ਜਿਨਸੀ ਸੰਪਰਕ ਤੋਂ 72 ਘੰਟਿਆਂ (3 ਦਿਨਾਂ) ਤੱਕ ਲਿੱਤਾ ਜਾ ਸਕਦਾ ਹੈ ਪਰ 24 ਘੰਟਿਆਂ (1 ਦਿਨ) ਦੇ ਅੰਦਰ ਇਸਦੇ ਪ੍ਰਭਾਵਸ਼ਾਲੀ ਹੋਣ ਦੀ ਜ਼ਿਆਦਾ ਸੰਭਾਵਨਾ ਹੈ ਇਸ ਲਈ ਬਹੁਤ ਛੇਤੀ ਕੰਮ ਕਰਨਾ ਮਹੱਤਵਪੂਰਨ ਹੈ।
ਪੀਈਪੀ ਕੀ ਹੈ?
ਪੀਈਪੀ (ਐਚਆਈਵੀ ਲਈ ਪੋਸਟ ਐਕਸਪੋਜਰ ਪ੍ਰੋਫੀਲੈਕਸਿਸ) ਗੋਲੀਆਂ ਦਾ ਇੱਕ 4 ਹਫਤਿਆਂ ਦਾ ਕੋਰਸ ਹੈ ਜੋ ਤੁਸੀਂ ਲੈ ਸਕਦੇ ਹੋ ਜੇ ਤੁਹਾਨੂੰ ਐਚਆਈਵੀ ਦੇ ਸੰਪਰਕ ਵਿੱਚ ਆਉਣ ਦਾ ਮਹੱਤਵਪੂਰਣ ਜੋਖਮ ਹੋ ਚੁੱਕਿਆ ਹੈ। ਇਹ ਦਵਾਈ ਤੁਹਾਨੂੰ ਐਚਆਈਵੀ ਨਾਲ ਸੰਕਰਮਿਤ ਹੋਣ ਤੋਂ ਰੋਕ ਸਕਦੀ ਹੈ।
ਤੁਹਾਨੂੰ ਇਹ ਲੱਗਣ ਤੋਂ ਬਾਅਦ ਕਿ ਤੁਹਾਨੂੰ ਐਚਆਈਵੀ ਹੋਣ ਦਾ ਖਤਰਾ ਹੈ, ਤੁਹਾਨੂੰ ਕਿੰਨੀ ਜਲਦੀ ਪੀਈਪੀ ਲੈਣਾ ਚਾਹੀਦਾ ਹੈ?
ਪੀਈਪੀ ਨੂੰ ਜਿੰਨੀ ਜਲਦੀ ਹੋ ਸਕੇ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਬੂਤ ਦੱਸਦੇ ਹਨ ਕਿ ਇਹ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੁੰਦਾ ਹੈ ਜਦੋਂ ਐਚਆਈਵੀ ਦੇ ਸੰਪਰਕ ਵਿੱਚ ਆਉਣ ਦੇ ਕੁਝ ਘੰਟਿਆਂ ਦੇ ਅੰਦਰ ਸ਼ੁਰੂ ਕੀਤਾ ਜਾਂਦਾ ਹੈ। ਪੀਈਪੀ ਨਹੀਂ ਦਿੱਤਾ ਜਾਏਗਾ ਜੇ ਤੁਹਾਨੂੰ ਲਗਦਾ ਹੈ ਕਿ 72 ਘੰਟਿਆਂ (3 ਦਿਨਾਂ) ਤੋਂ ਵੱਧ ਸਮਾਂ ਹੋ ਚੁੱਕਿਆ ਹੈ ਜਦੋਂ ਤੋਂ ਤੁਸੀਂ ਐਚਆਈਵੀ ਦੇ ਖਤਰੇ ਵਿੱਚ ਰਹੇ ਹੋ।
ਤੁਹਾਨੂੰ ਪੀਈਪੀ ਕਿੰਨੀ ਦੇਰ ਤੱਕ ਲੈਣਾ ਪਵੇਗਾ?
ਗੋਲੀਆਂ ਦਾ ਪੀਈਪੀ ਕੋਰਸ 4 ਹਫਤੇ ਤੱਕ ਚਲਦਾ ਹੈ। ਇਹ ਮਹੱਤਵਪੂਰਨ ਹੈ ਕਿ ਕੋਈ ਵੀ ਗੋਲੀਆਂ ਨਾ ਛੱਡੀਆਂ ਜਾਣ ਅਤੇ ਗੋਲੀਆਂ ਨਿਰਧਾਰਤ ਸਮੇਂ ਤੇ ਲਿੱਤੀਆਂ ਜਾਣ।
ਕੀ ਪੀਈਪੀ ਦੇ ਕੋਈ ਮਾੜੇ ਪ੍ਰਭਾਵ ਹਨ?
ਤੁਹਾਡੇ ਕੁਝ ਮਾੜੇ ਪ੍ਰਭਾਵ ਹੋ ਸਕਦੇ ਹਨ ਜਿਵੇਂ ਕਿ ਮਤਲੀ, ਦਸਤ, ਸਿਰ ਦਰਦ, ਥਕਾਵਟ। ਪੀਈਪੀ ਲਿਖਣ ਤੋਂ ਪਹਿਲਾਂ ਤੁਹਾਡਾ ਡਾਕਟਰ ਤੁਹਾਡੇ ਨਾਲ ਇਸ ਬਾਰੇ ਚਰਚਾ ਕਰੇਗਾ। ਪੀਈਪੀ ਕੋਰਸ ਦੇ ਦੌਰਾਨ ਤੁਹਾਡੇ ਸਰੀਰ ‘ਤੇ ਇਸਦੇ ਪ੍ਰਭਾਵਾਂ ਦੀ ਨਿਗਰਾਨੀ ਕਰਨ ਲਈ ਤੁਹਾਨੂੰ ਕੁਝ ਖੂਨ ਦੇ ਟੈਸਟ ਕਰਵਾਉਣ ਦੀ ਜ਼ਰੂਰਤ ਹੋਏਗੀ।
ਜੇ ਕੋਈ ਪੀਈਪੀ ਲੈ ਰਿਹਾ ਹੈ ਤਾਂ ਕੀ ਇਹ ਉਨ੍ਹਾਂ ਨੂੰ ਐਚਆਈਵੀ ਤੋਂ ਸੁਰੱਖਿਅਤ ਬਣਾਉਂਦਾ ਹੈ?
ਪੀਈਪੀ ਲੈਣਾ ਅਸੁਰੱਖਿਅਤ ਸੈਕਸ ਦੇ ਬਾਅਦ ਐੱਚਆਈਵੀ ਸੰਚਾਰ ਦੇ ਜੋਖਮ ਨੂੰ ਘਟਾਉਂਦਾ ਹੈ ਪਰ ਇਸਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਦਾ।
ਜੇ ਕੋਈ ਪੀਈਪੀ ਲੈਣ ਤੋਂ ਬਾਅਦ ਐਚਆਈਵੀ ਨੈਗੇਟਿਵ ਰਹਿੰਦਾ ਹੈ ਅਤੇ ਫਿਰ ਕੰਡੋਮ ਤੋਂ ਬਗੈਰ ਸੈਕਸ ਕਰਦਾ ਹੈ, ਤਾਂ ਉਹ ਕਿਸੇ ਹੋਰ ਐਚਆਈਵੀ ਨੈਗੇਟਿਵ ਵਿਅਕਤੀ ਵਾਂਗ ਹੀ ਐਚਆਈਵੀ ਨਾਲ ਸੰਕਰਮਿਤ ਹੋ ਸਕਦਾ ਹੈ।
ਕੀ ਅਜੇ ਵੀ ਕੰਡੋਮਾਂ ਦੀ ਵਰਤੋਂ ਕਰਨਾ ਮਹੱਤਵਪੂਰਨ ਹੈ?
ਹਾਂ। ਕੰਡੋਮ ਦੀ ਵਰਤੋਂ ਕਰਨਾ ਅਜੇ ਵੀ ਮਹੱਤਵਪੂਰਨ ਹੈ ਕਿਉਂਕਿ:
ਮੈਂਨੂੰ ਇੱਕ ਦੁਭਾਸ਼ੀਏ ਦੀ ਲੋੜ ਹੈ
https://www.sandyford.scot/sexual-health-services/i-need-an-interpreter/
ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ, ਤਾਂ ਤੁਸੀਂ ਆਪਣੀ ਅਪੌਇੰਟਮੈਂਟ ਤੇ ਇੱਕ ਦੁਭਾਸ਼ੀਏ ਦੀ ਮੰਗ ਕਰ ਸਕਦੇ ਹੋ।
ਜਦੋਂ ਤੁਸੀਂ ਆਪਣੀ ਅਪੌਇੰਟਮੈਂਟ ਬੁੱਕ ਕਰਦੇ ਹੋ ਤਾਂ ਸਾਨੂੰ ਦੱਸੋ ਕਿ ਤੁਹਾਨੂੰ ਕਿਹੜੀ ਭਾਸ਼ਾ ਅਤੇ ਕਿਹੜੀ ਬੋਲੀ ਦੀ ਲੋੜ ਹੈ ਅਤੇ ਅਸੀਂ ਤੁਹਾਡੇ ਲਈ ਇਸਦਾ ਪ੍ਰਬੰਧ ਕਰਾਂਗੇ।
ਜੇ ਤੁਹਾਡੀ ਅਪੌਇੰਟਮੈਂਟ ਛੱਤੀ ਮਿੰਟਾਂ ਤੋਂ ਘੱਟ ਸਮੇਂ ਦੀ ਹੈ, ਤਾਂ ਅਸੀਂ ਟੈਲੀਫੋਨ ਰਾਹੀਂ ਅਨੁਵਾਦ ਦੀ ਵਰਤੋਂ ਕਰ ਸਕਦੇ ਹਾਂ। ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਪ੍ਰਕਿਰਿਆ ਕੀ ਹੈ, ਕੁਝ ਪ੍ਰਕਿਰਿਆਵਾਂ ਵਿੱਚ ਅਸੀਂ ਆਹਮੋ -ਸਾਹਮਣੇ ਵਰਤਣ ਨੂੰ ਤਰਜੀਹ ਦੇ ਸਕਦੇ ਹਾਂ। ਸੈਂਡੀਫੋਰਡ ਸਟਾਫ ਨੂੰ ਤੁਹਾਡੇ ਪਰਿਵਾਰ ਜਾਂ ਦੋਸਤਾਂ ਵਿੱਚੋਂ ਕਿਸੇ ਨੂੰ ਵੀ ਦੁਭਾਸ਼ੀਏ ਵਜੋਂ ਵਰਤਣ ਦੀ ਇਜਾਜ਼ਤ ਨਹੀਂ ਹੈ।
ਕੀ ਇੱਕ ਦੁਭਾਸ਼ੀਏ ਲਈ ਮੈਂ ਭੁਗਤਾਨ ਕਰਦਾ/ਦੀ ਹਾਂ?
ਨਹੀਂ। ਇਹ ਸੇਵਾ ਮੁਫ਼ਤ ਹੈ।
ਕੀ ਮੈਂ ਇੱਕ ਔਰਤ ਜਾਂ ਪੁਰਸ਼ ਦੁਭਾਸ਼ੀਏ ਦੀ ਮੰਗ ਕਰ ਸਕਦਾ/ਦੀ ਹਾਂ?
ਹਾਂ। ਸਾਨੂੰ ਦੱਸੋ ਕਿ ਤੁਸੀਂ ਕਿਸ ਨੂੰ ਤਰਜੀਹ ਦਿੰਦੇ ਹੋ ਅਤੇ ਅਸੀਂ ਇਸਨੂੰ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਾਂਗੇ। ਹੋ ਸਕਦਾ ਹੈ ਤੁਹਾਡੀ ਚੋਣ ਹਮੇਸ਼ਾਂ ਉਪਲਬਧ ਨਾ ਹੋਵੇ ਅਤੇ ਜੇ ਇਹ ਗੱਲ ਹੈ ਤਾਂ ਅਸੀਂ ਤੁਹਾਨੂੰ ਦੱਸਾਂਗੇ।
ਕੀ ਮੈਂ ਟੈਲੀਫੋਨ ਉੱਤੇ ਅਨੁਵਾਦ ਕਰਨ ਲਈ ਕਹਿ ਸਕਦਾ ਹਾਂ?
ਹਾਂ। ਤੁਸੀਂ ਇਹ ਵਿਕਲਪ ਚੁਣ ਸਕਦੇ ਹੋ ਜੇ ਤੁਸੀਂ ਨਹੀਂ ਚਾਹੁੰਦੇ ਕਿ ਦੁਭਾਸ਼ੀਆ ਤੁਹਾਡੇ ਨਾਲ ਕਮਰੇ ਵਿੱਚ ਹੋਵੇ। ਜੇ ਕੋਈ ਆਹਮੋ-ਸਾਹਮਣੇ ਦੁਭਾਸ਼ੀਆ ਉਪਲਬਧ ਨਹੀਂ ਹੈ ਤਾਂ ਵੀ ਅਸੀਂ ਟੈਲੀਫੋਨ ਉੱਤੇ ਅਨੁਵਾਦ ਦੀ ਵਰਤੋਂ ਕਰ ਸਕਦੇ ਹਾਂ।
ਕੀ ਦੁਭਾਸ਼ੀਏ ਨੂੰ ਪਤਾ ਹੋਵੇਗਾ ਕਿ ਉਹ ਜਿਨਸੀ ਸਿਹਤ ਅਪੌਇੰਟਮੈਂਟ ‘ਤੇ ਅਨੁਵਾਦ ਕਰਨ ਜਾ ਰਹੇ ਹਨ?
ਹਾਂ। ਦੁਭਾਸ਼ੀਏ ਸਾਰੀਆਂ ਸੈਂਡੀਫੋਰਡ ਸੇਵਾਵਾਂ ਨੂੰ ਜਾਣਦੇ ਹਨ ਅਤੇ ਜਾਣਦੇ ਹਨ ਕਿ ਉਹ ਜਿਨਸੀ ਸਿਹਤ ਵਿੱਚ ਵਰਤੇ ਜਾਣ ਵਾਲੇ ਸ਼ਬਦਾਂ ਅਤੇ ਵਾਕਾਂਸ਼ਾਂ ਦਾ ਅਨੁਵਾਦ ਕਰਣਗੇ।
ਇਸ ਵਿੱਚ ਸਰੀਰ ਦੇ ਗੁਪਤ ਅੰਗਾਂ, ਸੈਕਸ ਅਤੇ ਵੱਖੋ-ਵੱਖ ਕਿਸਮ ਦੇ ਜਿਨਸੀ ਰਿਸ਼ਤਿਆਂ, ਗਰਭਅਵਸਥਾ, ਗਰਭਨਿਰੋਧਕ, ਗਰਭਪਾਤ, ਟੈਸਟ ਅਤੇ ਇਲਾਜ ਦੇ ਅਨੁਵਾਦ ਸ਼ਾਮਲ ਹਨ।
ਜੇ ਤੁਹਾਨੂੰ ਸੈਂਡੀਫੋਰਡ ਵਿਖੇ ਇੱਕ ਨਜ਼ਦੀਕੀ ਜਾਂਚ ਦੀ ਜ਼ਰੂਰਤ ਹੈ ਤਾਂ ਤੁਹਾਡਾ ਦੁਭਾਸ਼ੀਆ ਪਰਦੇ ਦੇ ਪਿੱਛੇ ਉਡੀਕ ਕਰੇਗਾ/ਗੀ ਅਤੇ ਤੁਹਾਨੂੰ ਨਹੀਂ ਦੇਖ ਸਕੇਗਾ/ਗੀ।
ਉਦੋਂ ਕੀ ਹੋਏਗਾ ਜੇ ਮੈਂ ਦੁਭਾਸ਼ੀਏ ਨੂੰ ਆਪਣੇ ਬਾਰੇ ਜਿਨਸੀ ਵੇਰਵੇ ਦੱਸਣ ਵਿੱਚ ਔਖਾ ਹਾਂ?
ਸਾਡੇ ਦੁਭਾਸ਼ੀਆਂ ਨੇ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਉਹ ਗੈਰ-ਨਿਰਣਾਇਕ ਅਨੁਵਾਦ ਕਰਣਗੇ। ਉਹ ਵੱਖੋ-ਵੱਖਰੇ ਜਿਨਸੀ ਅਨੁਭਵਾਂ ਵਾਲੇ ਵੱਖੋ-ਵੱਖਰੇ ਕਿਸਮ ਦੇ ਲੋਕਾਂ ਦੇ ਆਦੀ ਹਨ।
ਇਸ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਦੇ ਵਿਰੋਧੀ ਲਿੰਗ ਦੇ ਜਾਂ ਸਮਲਿੰਗੀ ਲੋਕਾਂ ਨਾਲ ਜਿਨਸੀ ਸੰਬੰਧ ਹੁੰਦੇ ਹਨ। ਇਸ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਕੋਲ ਉਹ ਲਿੰਗੀ ਪਛਾਣ ਹੈ ਜੋ ਉਸ ਨਾਲੋਂ ਵੱਖਰੀ ਹੈ ਜਿਸਦੇ ਨਾਲ ਉਹ ਪੈਦਾ ਹੋਏ ਸੀ।
ਹਰ ਚੀਜ਼ ਨੂੰ ਪ੍ਰਾਈਵੇਟ ਅਤੇ ਗੁਪਤ ਰੱਖਿਆ ਜਾਂਦਾ ਹੈ।
ਮੈਂ ਦੁਭਾਸ਼ੀਏ ਤੋਂ ਕੀ ਉਮੀਦ ਕਰ ਸਕਦਾ/ਦੀ ਹਾਂ?
ਸਾਡੇ ਸਟਾਫ ਮੈਂਬਰ ਨਾਲ ਹੌਲੀ ਅਤੇ ਸਪੱਸ਼ਟ ਤੌਰ 'ਤੇ ਗੱਲ ਕਰਨਾ ਮਹੱਤਵਪੂਰਨ ਹੈ ਤਾਂ ਜੋ ਤੁਸੀਂ ਜੋ ਕਹਿ ਰਹੇ ਹੋ ਦੁਭਾਸ਼ੀਆ ਉਸਦਾ ਅਨੁਵਾਦ ਕਰ ਸਕੇ।
ਦੁਭਾਸ਼ੀਏ ਕੀ ਨਹੀਂ ਕਰ ਸਕਦੇ?
ਗੁਪਤਤਾ
ਜੋ ਕੁਝ ਵੀ ਤੁਸੀਂ ਕਹੋਗੇ ਉਹ ਰਾਜ਼ ਵਿੱਚ ਅਤੇ ਗੁਪਤ ਰੱਖਿਆ ਜਾਏਗਾ। ਦੁਭਾਸ਼ੀਏ ਐਨਐਚਐਸ ਗ੍ਰੇਟਰ ਗਲਾਸਗੋ ਅਤੇ ਕਲਾਈਡ ਲਈ ਕੰਮ ਕਰਦੇ ਹਨ। ਉਨ੍ਹਾਂ ਨੂੰ ਗੁਪਤਤਾ ਦੇ ਉਹੀ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ ਜੋ ਸਾਰੇ ਡਾਕਟਰਾਂ, ਨਰਸਾਂ, ਸਲਾਹਕਾਰਾਂ ਅਤੇ ਹੋਰ ਸਾਰੇ ਸਿਹਤ ਕਰਮਚਾਰੀਆਂ 'ਤੇ ਲਾਗੂ ਹੁੰਦੇ ਹਨ।
ਦੁਭਾਸ਼ੀਆਂ ਨੂੰ ਤੁਹਾਡੀ ਅਪੌਇੰਟਮੈਂਟ ਅਤੇ ਇਸ ਦੌਰਾਨ ਵਾਪਰੀ ਜਾਂ ਕੀਤੀ ਗਈ ਕਿਸੇ ਗੱਲ ਕਰਨ ਬਾਰੇ ਕਿਸੇ ਨੂੰ ਦੱਸਣ ਦੀ ਇਜਾਜ਼ਤ ਨਹੀਂ ਹੈ।
ਉਦੋਂ ਕੀ ਜੇ ਮੈਂ ਆਪਣੀ ਮੁਲਾਕਾਤ ਵੇਲੇ ਦੁਭਾਸ਼ੀਏ ਨਾਲ ਸਹਿਜ ਮਹਿਸੂਸ ਨਹੀਂ ਕਰਦਾ/ਦੀ?
ਜੇ ਕਿਸੇ ਕਾਰਨ ਕਰਕੇ ਤੁਸੀਂ ਆਪਣੀ ਅਪੌਇੰਟਮੈਂਟ ਵੇਲੇ ਦੁਭਾਸ਼ੀਏ ਨਾਲ ਸਹਿਜ ਮਹਿਸੂਸ ਨਹੀਂ ਕਰਦੇ, ਤਾਂ ਤੁਹਾਨੂੰ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਹਿਣ ਦਾ ਅਧਿਕਾਰ ਹੈ। ਅਸੀਂ ਤੁਹਾਡੀ ਅਪੌਇੰਟਮੈਂਟ ਨੂੰ ਜਾਰੀ ਰੱਖਣ ਲਈ ਟੈਲੀਫੋਨ ਦੀ ਅਨੁਵਾਦ ਸੇਵਾ ਦੀ ਵਰਤੋਂ ਕਰਾਂਗੇ। ਸਿਰਫ਼ ਸੈਂਡੀਫੋਰਡ ਦੇ ਸਟਾਫ ਮੈਂਬਰ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨਾਲ ਇਕੱਲੇ ਗੱਲ ਕਰਨਾ ਚਾਹੁੰਦੇ ਹੋ ਅਤੇ ਦੁਭਾਸ਼ੀਆ ਕਮਰੇ ਤੋਂ ਚਲਾ ਜਾਏਗਾ/ਗੀ।
ਸਾਡੇ ਨਾਲ ਸੰਪਰਕ ਕਰੋ
ਜੇ ਤੁਸੀਂ ਸਾਨੂੰ ਦੁਭਾਸੀਆ ਸੇਵਾ (ਇੰਟਰਪ੍ਰੈਟਰ ਸਰਵਿਸ) ਬਾਰੇ ਕੋਈ ਪ੍ਰਸ਼ਨ ਪੁੱਛਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਨੂੰ ਈਮੇਲ ਜਾਂ 0141 211 8130 ‘ਤੇ ਫੋਨ ਕਰੋ ਅਤੇ ਸਟਾਫ਼ ਦੇ ਇੱਕ ਮੈਂਬਰ ਨਾਲ ਗੱਲ ਕਰਨ ਲਈ ਕਹੋ।