This site uses cookies to store information on your computer. I'm fine with this Cookie information

ਟੈਸਟਿਗ

Testing - Punjabi

ਟੈਸਟਿਗ 

ਐਸਟੀਆਈ (STIs) ਲਈ ਟੈਸਟ ਕਿਉਂ 

ਇਹ ਜਾਂਚ ਕਰਨਾ ਮਹੱਤਵਪੂਰਨ ਹੈ ਕਿ ਕੀ ਤੁਹਾਨੂੰ ਕੋਈ ਲੱਛਣ ਹਨ ਜੋ ਐਸਟੀਆਈ ਦੇ ਕਾਰਨ ਹੋ ਸਕਦੇ ਹਨ, ਪਰ ਇਹ ਵੀ ਕਿ ਜੇ ਤੁਹਾਡੇ ਜਿਨਸੀ ਸਾਥੀ ਵਿੱਚ ਤਬਦੀਲੀ ਹੋਈ ਹੈ ਜਾਂ ਕਿਸੇ ਸਾਥੀ ਨੂੰ ਐਸਟੀਆਈ ਹੋਇਆ ਹੈ ਅਕਸਰ ਐਸਟੀਆਈ ਵਾਲੇ ਲੋਕਾਂ ਵਿੱਚ ਕੋਈ ਲੱਛਣ ਨਹੀਂ ਹੁੰਦੇ ਇਸ ਲਈ ਜਾਂਚ ਕਰਵਾਉਣਾ ਹਮੇਸ਼ਾਂ ਲਾਭਦਾਇਕ ਹੁੰਦਾ ਹੈ ਜੇ ਲਾਗ ਦਾ ਜੋਖਮ ਹੈ ਅਤੇ ਤੁਸੀਂ ਹਾਲ ਹੀ ਵਿੱਚ ਟੈਸਟ ਨਹੀਂ ਕਰਵਾਇਆ ਹੈ। 

ਆਮ ਐਸਟੀਆਈ ਲੱਛਣ  

  • ਜਦੋਂ ਤੁਸੀਂ ਪਿਸ਼ਾਬ (ਮੂਤਰ) ਕਰਦੇ ਹੋ ਤਾਂ ਦਰਦ 
  • ਜਣਨ ਅੰਗਾਂ ਦੇ ਦੁਆਲੇ ਖੁਜਲੀ, ਜਲਣ ਜਾਂ ਝਰਨਾਹਟ  
  • ਜਣਨ ਅੰਗਾਂ ਜਾਂ ਗੁਦਾ ਤੋਂ ਨਵਾਂ ਡਿਸਚਾਰਜ (ਤਰਲ ਨਿਕਲਨਾ) 
  • ਜਣਨ ਅੰਗਾਂ ਜਾਂ ਗੁਦਾ ਦੇ ਦੁਆਲੇ ਛਾਲੇ, ਜ਼ਖਮ, ਚਟਾਕ ਜਾਂ ਗਡਾਂ 
  • ਮਾਹਾਵਾਰੀ ਦੇ ਦਿਨਾਂ ਵਿੱਚਕਾਰ ਜਾਂ ਸੈਕਸ ਦੇ ਬਾਅਦ ਖੂਨ ਨਿਕਲਣਾ  
  • ਸੈਕਸ ਦੈਰਾਨ ਦਰਦ 
  • ਹੇਠਲੇ ਪੇਟ ਵਿੱਚ ਦਰਦ  
  • ਫਲੂ ਵਰਗੇ ਲੱਛਣਾਂ ਦੇ ਨਾਲ ਸਰੀਰ ਉੱਤੇ ਧੱਫੜ  
     
    ਟੈਸਟ ਕਦੋਂ ਕਰਨਾ ਹੈ  
     
    ਜੇ ਤੁਹਾਨੂੰ ਲੱਛਣ ਹਨ ਜਾਂ ਕਿਸੇ ਲਾਗ ਨਾਲ ਸੰਪਰਕ ਹੋਇਆ ਹੈ ਤਾਂ ਜਿੰਨੀ ਜਲਦੀ ਹੋ ਸਕੇ ਦਿਖਾਉਣਾ ਮਹੱਤਵਪੂਰਨ ਹੈ। ਕਿਰਪਾ ਕਰਕੇ ਇੱਕ ਅਪੌਇੰਟਮੈਂਟ ਬਣਾਉਣ ਲਈ ਸਾਨੂੰ 0141 211 8130 ਤੇ ਫੋਨ ਕਰੋ। 
     
    ਜੇ ਤੁਹਾਡੇ ਵਿੱਚ ਲੱਛਣ ਨਹੀਂ ਹਨ ਤਾਂ ਕਈ ਵਾਰ ਟੈਸਟ ਕਰਵਾਉਣ ਦੀ ਉਡੀਕ ਕਰਨਾ ਬਿਹਤਰ ਹੋ ਸਕਦਾ ਹੈ ਕਿਉਂਕਿ ਤੁਹਾਡੇ ਸਰੀਰ ਨੂੰ ਲਾਗ ਦੇ ਸੰਕੇਤ ਦਿਖਾਉਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਤਾਂ ਜੋ ਸਾਡੇ ਟੈਸਟਾਂ ਇਹਨਾਂ ਨੂੰ ਲੱਭ ਸੱਕਣ। ਕਿਰਪਾ ਕਰਕੇ ਟੈਸਟ ਕਰਵਾਉਣ ਤੋਂ ਪਹਿਲਾਂ ਹੇਠਾਂ ਦਿੱਤੀ ਜਾਣਕਾਰੀ ਤੇ ਵਿਚਾਰ ਕਰੋ ਜੇ ਇਹ ਬਹੁਤ ਜਲਦੀ ਕੀਤਾ ਜਾਂਦਾ ਹੈ ਤਾਂ ਹੋ ਸਕਦਾ ਹੈ ਇਹ ਦਰੁਸਤ ਾ ਹੋਵੇ। 
  • ਸੈਕਸ ਤੋਂ ਬਾਅਦ, ਕਲੇਮੀਡੀਆ ਅਤੇ ਗਨੋਰੀਆ ਨੂੰ ਇੱਕ ਟੈਸਟ ਵਿੱਚ ਦਿਖਾਈ ਦੇਣ ਲਈ ਦੋ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ  
  • ਇੱਕ ਐਚਆਈਵੀ ਟੈਸਟ ਸੈਕਸ ਤੋਂ 45 ਦਿਨਾਂ (ਲਗਭਗ 6 ਹਫ਼ਤਿਆਂ) ਬਾਅਦ ਵੱਧ ਬਹੁਤ ਦਰੁਸਤ ਹੁੰਦਾ ਹੈ 
  • ਸਿਫਿਲਿਸ ਨੂੰ ਸੈਕਸ ਤੋਂ ਬਾਅਦ ਕਿਸੇ ਟੈਸਟ ਵਿੱਚ ਦਿਖਾਈ ਦੇਣ ਵਿੱਚ 12 ਹਫ਼ਤੇ ਤੱਕ ਲੱਗ ਸਕਦੇ ਹਨ  

ਜੇ ਤੁਸੀਂ ਪਿਛਲੇ 72 ਘੰਟਿਆਂ ਵਿੱਚ ਐਚਆਈਵੀ ਦੇ ਸੰਪਰਕ ਵਿੱਚ ਆਉਣ ਦੇ ਜੋਖਮ ਬਾਰੇ ਚਿੰਤਤ ਹੋ ਤਾਂ ਕਿਰਪਾ ਕਰਕੇ ਸਾਨੂੰ 0141 211 8130 ਤੇ ਫੋਨ ਕਰੋ ਕਿਉਂਕਿ ਹੋ ਸਕਦਾ ਹੈ ਤੁਹਾਨੂੰ ਲਾਗ ਨੂੰ ਰੋਕਣ ਲਈ ਇਲਾਜ, ਪੀਈਪੀ ਦੀ ਲੋੜ ਪਵੇ।     

ਇੱਕ ਅਪੌਇੰਟਮੈਂਟ ਕਿਵੇਂ ਬੁੱਕ ਕਰਨੀ ਹੈ  
ਸੈਂਡੀਫੋਰਡ ਨੂੰ 0141 211 8130 ਤੇ ਕਾਲ ਕਰੋ। ਜੇ ਤੁਸੀਂ ਅੰਗਰੇਜੀ ਨਹੀਂ ਬੋਲਦੇ, ਤਾਂ ਤੁਸੀਂ ਆਪਣੀ ਅਪੌਇੰਟਮੈਂਟ ਲਈ ਇੱਕ ਦੁਭਾਸ਼ੀਏ ਦੀ ਮੰਗ ਕਰ ਸਕਦੇ ਹੋ। ਜਦੋਂ ਤੁਸੀਂ ਆਪਣੀ ਮੁਲਾਕਾਤ ਬੁੱਕ ਕਰਦੇ ਹੋ ਤਾਂ ਸਾਨੂੰ ਦੱਸੋ ਕਿ ਤੁਹਾਨੂੰ ਕਿਹੜੀ ਭਾਸ਼ਾ ਅਤੇ ਕਿਹੜੀ ਬੋਲੀ ਦੀ ਲੋੜ ਹੈ ਅਤੇ ਅਸੀਂ ਤੁਹਾਡੇ ਲਈ ਇਸਦਾ ਪ੍ਰਬੰਧ ਕਰਾਂਗੇ।  

ਦੁਭਾਸ਼ੀਆ ਸੇਵਾ ਬਾਰੇ ਹੋਰ ਜਾਣਕਾਰੀ ਇੱਥੇ ਪ੍ਰਾਪਤ ਕੀਤੀ ਜਾ ਸਕਦੀ ਹੈ 

https://www.sandyford.scot/sexual-health-services/i-need-an-interpreter/ 

ਟੈਸਟ ਕਿਵੇਂ ਕਰਨਾ ਹੈ  
 
ਟੈਸਟ ਕਰਵਾਉਣਾ ਸੱਚਮੁੱਚ ਅਸਾਨ ਹੈ ਜਦੋਂ ਤੁਸੀਂ ਹਾਜ਼ਰ ਹੁੰਦੇ ਹੋ ਤਾਂ ਸਾਨੂੰ ਤੁਹਾਡੀ ਆਮ ਸਿਹਤ ਅਤੇ ਜਿਨਸੀ ਜੀਵਨ ਬਾਰੇ ਤੁਹਾਨੂੰ ਕੁਝ ਪ੍ਰਸ਼ਨ ਪੁੱਛਣ ਦੀ ਜ਼ਰੂਰਤ ਹੋਏਗੀ ਤਾਂ ਜੋ ਅਸੀਂ ਜਾਣ ਸਕੀਏ ਕਿ ਤੁਹਾਨੂੰ ਪੇਸ਼ ਕਰਨ ਲਈ ਸਹੀ ਟੈਸਟ ਕਿਹੜੇ ਹਨ ਆਮ ਤੌਰ ਤੇ ਹਰ ਕਿਸੇ ਨੂੰ ਕਲੈਮੀਡੀਆ, ਨੋਰੀਆ, ਸਿਫਿਲਿਸ ਅਤੇ ਐਚਆਈਵੀ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ ਕਈ ਵਾਰ ਲੋੜ ਪੈਣ ਤੇ ਅਸੀਂ ਹੋਰ ਲਾਗਾਂ ਦੀ ਜਾਂਚ ਵੀ ਕਰਦੇ ਹਾਂ, ਇਸ ਬਾਰੇ ਉਸ ਦਿਨ ਤੁਹਾਡੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ   
ਐਚਆਈਵੀ ਅਤੇ ਸਿਫਿਲਿਸ ਦੀ ਜਾਂਚ ਖੂਨ ਦੇ ਨਮੂਨੇ ਲੈ ਕੇ ਕੀਤੀ ਜਾਂਦੀ ਹੈ ਕਲੈਮੀਡੀਆ ਅਤੇ ਗੋਨੋਰੀਆ ਦੀ ਜਾਂਚ ਰਤਾਂ ਵਿੱਚ ਸਵ ਦੇ ਨਾਲ (ਰੂੰ ਦਾ ਫਾਹਾ ਫੇਰ ਕੇ) ਅਤੇ ਪੁਰਸ਼ਾਂ ਵਿੱਚ ਪਿਸ਼ਾਬ ਦੇ ਨਮੂਨੇ ਦੁਆਰਾ ਅਤੇ, ਜੇ ਲੋੜ ਪਵੇ, ਤਾਂ ਸਵ ਨਾਲ ਵੀ ਕੀਤੀ ਜਾਂਦੀ ਹੈ ਜੇ ਤੁਹਾਨੂੰ ਲੱਛਣ ਨਹੀਂ ਹਨ ਤਾਂ ਤੁਸੀਂ ਇਹ ਨਮੂਨੇ ਖੁਦ ਲੈ ਸਕਦੇ ਹੋ 

ਹੋਰ ਜਾਣਕਾਰੀ ਕਲੈਮੀਡੀਆ; ਗੋਨੋਰੀਆ, ਟ੍ਰਾਈਕੋਮੋਨਾਸ, ਪੈਲਵਿਕ ਇਨਫਲਾਮੇਟਰੀ ਡਿਜ਼ੀਜ਼, ਸਿਫਿਲਿਸ, ਜਣਨਅੰਗ ਹਰਪੀਜ਼, ਜਣਨਅੰਗ ਗਮ੍ਹੋੜੀ, ਐਲਜੀਵੀ, ਜਣਨਅੰਗ ਜੂਆਂ, ਥ੍ਰਸ਼ ਐਨਐਚਐਸ (NHS) ਇਫਾਰਮ ਤੇ ਲੱਭਿਆ ਜਾ ਸਕਦਾ ਹੈ  ਹਰੇਕ ਵੈਬ ਪੇਜ ਦੇ ਉੱਤੇ, ਸੱਜੇ ਹੱਥ ਦੇ ਕਾਲਮ ਵਿੱਚ ਅਨੁਵਾਦਾਂ ਦਾ ਇੱਕ ਲਿੰਕ ਹੈ: 

https://nashonlinebooking.com/onlinebookingsystem/en/?hbref=7303069

ਗੁਪਤਤਾ 

ਅਸੀਂ ਇੱਕ ਗੁਪਤ ਸੇਵਾ ਦੀ ਪੇਸ਼ਕਸ਼ ਕਰਦੇ ਹਾਂ ਅਤੇ ਤੁਹਾਡੀ ਇਜਾਜ਼ਤ ਤੋਂ ਬਗੈਰ ਤੁਹਾਡੇ ਬਾਰੇ ਪਛਾਣਯੋਗ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਅਜਿਹਾ ਕਰਨ ਦੀ ਕਾਨੂੰਨੀ ਤੌਰ 'ਤੇ ਲਾਜ਼ਮੀ ਨਾ ਹੋਵੇ, ਜਾਂ ਜੇ ਅਸੀਂ ਮੰਨਦੇ ਹਾਂ ਕਿ ਤੁਸੀਂ ਜਾਂ ਕੋਈ ਹੋਰ ਵਿਅਕਤੀ ਖਤਰੇ ਵਿੱਚ ਹੈ ਜਾਂ ਸਿਹਤ ਨੂੰ ਕੋਈ ਖਤਰਾ ਹੈ ਜਦੋਂ ਤੁਸੀਂ ਹਾਜ਼ਰ ਹੁੰਦੇ ਹੋ ਤਾਂ ਅਸੀਂ ਤੁਹਾਨੂੰ ਆਪਣੇ ਅਸਲੀ ਨਾਮ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਅਤੇ ਇਸਨੂੰ ਸੈਂਡੀਫੋਰਡ ਵਿੱਚ ਸਾਡੇ ਇਲੈਕਟ੍ਰੌਨਿਕ ਰਿਕਾਰਡ ਤੇ ਸੁਰੱਖਿਅਤ ਰੱਖਿਆ ਜਾਵੇਗਾ  

ਆਪਣੀ ਜਿਨਸੀ ਸਿਹਤ ਬਾਰੇ ਸਾਡੇ ਨਾਲ ਗੱਲ ਕਰਨਾ 

ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਆਪਣੀ ਫੇਰੀ ਦੌਰਾਨ ਸਭ ਤੋਂ ਵਧੀਆ ਦੇਖਭਾਲ ਪ੍ਰਾਪਤ ਕਰੋ, ਸੈਂਡੀਫੋਰਡ ਸਟਾਫ ਤੁਹਾਡੇ ਮੈਡੀਕਲ ਅਤੇ ਜਿਨਸੀ ਇਤਿਹਾਸ ਬਾਰੇ ਨਿੱਜੀ ਅਤੇ ਸੰਵੇਦਨਸ਼ੀਲ ਪ੍ਰਸ਼ਨ ਪੁੱਛ ਸਕਦਾ ਹੈ, ਜਿਵੇਂ ਕਿ: 

  • ਤੁਸੀਂ ਕਦੋਂ ਆਖਰੀ ਵਾਰ ਸੈਕਸ ਕੀਤਾ ਸੀ  
  • ਕੀ ਤੁਸੀਂ ਬਗੈਰ ਸੁਰੱਖਿਆ ਦੇ ਸੈਕਸ ਕੀਤਾ ਹੈ 
  • ਕੀ ਤੁਹਾਨੂੰ ਕੋਈ ਲੱਛਣ ਹਨ  
  • ਤੁਸੀਂ ਕਿਉਂ ਸੋਚਦੇ ਹੋ ਕਿ ਤੁਹਾਨੂੰ ਲਾਗ ਹੋ ਸਕਦੀ ਹੈ  

ਸਟਾਫ ਤੁਹਾਡੇ ਬਾਰੇ ਰਾਏ ਬਣਾਉਣ ਲਈ ਉੱਥੇ ਨਹੀਂ ਹਨ। ਜੋ ਕੁਝ ਵੀ ਤੁਸੀਂ ਕਹੋਗੇ ਉਹ ਸਾਨੂੰ ਹੈਰਾਨ ਜਾਂ ਸ਼ਰਮਿੰਦਾ ਨਹੀਂ ਕਰੇਗਾ ਪਰ ਤੁਹਾਨੂੰ ਈਮਾਨਦਾਰ ਹੋਣ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਸਭ ਤੋਂ ਵਧੀਆ ਤਰੀਕੇ ਨਾਲ ਤੁਹਾਡੀ ਜਾਂਚ, ਇਲਾਜ ਅਤੇ ਸਹਾਇਤਾ ਕਰ ਸਕੀਏ ਜੋ ਵੀ ਤੁਸੀਂ ਕਹੋਗੇ ਉਹ ਸਾਡੇ ਇਲੈਕਟ੍ਰੌਨਿਕ ਰਿਕਾਰਡ ਸਿਸਟਮ ਵਿੱਚ ਗੁਪਤ ਰੱਖਿਆ ਜਾਵੇਗਾ ਜਦੋਂ ਤੱਕ ਤੁਹਾਡੀ ਇਜਾਜ਼ਤ ਦੇ ਨਾਲ, ਸਾਨੂੰ ਜਾਣਕਾਰੀ ਸਾਂਝੀ ਕਰਨ ਦੀ ਲੋੜ ਨਹੀਂ ਹੁੰਦੀ ਤਾਂ ਜੋ ਅਸੀਂ ਤੁਹਾਨੂੰ ਕਿਸੇ ਹੋਰ ਸੇਵਾ ਵਿੱਚ ਭੇਜ ਸਕੀਏ ਬਹੁਤ ਘੱਟ ਸਥਿਤੀਆਂ ਵਿੱਚ ਸਟਾਫ ਨੂੰ ਤੁਹਾਡੀ ਆਪਣੀ ਸੁਰੱਖਿਆ ਲਈ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੋ ਸਕਦੀ ਹੈ ਜੇ ਤੁਸੀਂ ਤਰਜੀਹ ਦਿੰਦੇ ਹੋ ਤਾਂ ਤੁਸੀਂ ਕਿਸੇ ਪੁਰਸ਼ ਜਾਂ ਔਰਤ ਸਿਹਤ ਪੇਸ਼ੇਵਰ ਨਾਲ ਮਿਲਨਾ ਚੁਣ ਸਕਦੇ ਹੋ, ਪਰ ਜੇ ਕਲੀਨਿਕ ਰੁੱਝਿਆ ਹੋਇਆ ਹੈ, ਤਾਂ ਤੁਹਾਨੂੰ ਆਮ ਨਾਲੋਂ ਜ਼ਿਆਦਾ ਸਮਾਂ ਉਡੀਕ ਕਰਨੀ ਪੈ ਸਕਦੀ ਹੈ, ਅਤੇ ਜਦੋਂ ਤੁਸੀਂ ਆਪਣੀ ਅਪੌਇੰਟਮੈਂਟ ਬੁੱਕ ਕਰਦੇ ਹੋ ਤਾਂ ਤੁਹਾਨੂੰ ਸਾਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ   

ਕਿਸੇ ਵੀ ਸਕਾਰਾਤਮਕ ਸੈਕਸੁਅਲ ਟ੍ਰਾਂਸਮਿਟਡ ਇਨਫੈਕਸ਼ਨਾਂ ਦੇ ਨਤੀਜਿਆਂ ਲਈ ਮੈਂ ਇਲਾਜ ਕਿਵੇਂ ਪ੍ਰਾਪਤ ਕਰਾਂਗਾ/ਗੀ? 

ਜੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੇ ਐਸਟੀਆਈ ਦੇ ਨਤੀਜਿਆਂ ਵਿੱਚੋਂ ਇੱਕ ਸਕਾਰਾਤਮਕ ਹੈ ਅਤੇ ਤੁਹਾਨੂੰ ਇਲਾਜ ਦੀ ਜ਼ਰੂਰਤ ਹੈ, ਤਾਂ ਸੇਵਾ ਇਸ ਇਲਾਜ ਲਈ ਵਾਪਸ ਆਉਣ ਲਈ ਤੁਹਾਡੇ ਨਾਲ ਇੱਕ ਅਪੌਇੰਟਮੈਂਟ ਦਾ ਪ੍ਰਬੰਧ ਕਰੇਗੀ   

ਤੁਹਾਡੇ ਹਾਜ਼ਰ ਹੋਣ ਤੋਂ ਪਹਿਲਾਂ ਕੀ ਉਮੀਦ ਕਰਨੀ ਹੈ  

ਅਪੌਇੰਟਮੈਂਟ ਦੀ ਲੰਬਾਈ ਵੱਖੋ-ਵੱਖ ਸਿਰਫ਼ ਇੱਕ ਟੈਸਟ ਲਈ 10 ਮਿੰਟਾਂ ਤੋਂ ਲੈ ਕੇ ਸਾਰੇ ਟੈਸਟਾਂ, ਨਿਦਾਨ ਅਤੇ ਇਲਾਜ ਲਈ 90 ਮਿੰਟਾਂ ਤੱਕ ਹੋ ਸਕਦੀ ਹੈ। ਤੁਹਾਡੀ ਅਪੌਇੰਟਮੈਂਟ ਵੇਲੇ ਅਸੀਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀਆਂ ਜ਼ਰੂਰਤਾਂ ਦਾ ਧਿਆਨ ਰਖੀਏ ਪਰ ਕੁਝ ਮੌਕਿਆਂ 'ਤੇ ਅਸੀਂ ਤੁਹਾਨੂੰ ਪੇਸ਼ ਕੀਤੀ ਸੇਵਾ ਦੇ ਹਿੱਸੇ ਵਜੋਂ ਕਿਸੇ ਹੋਰ ਅਪੌਇੰਟਮੈਂਟ ਲਈ ਵਾਪਸ ਆਉਣ ਲਈ ਕਹਿ ਸਕਦੇ ਹਾਂ 

ਜੇ ਅਸੀਂ ਤੁਹਾਨੂੰ ਤੁਹਾਡੀ ਅਪੌਇੰਟਮੈਂਟ ਤੋਂ ਪਹਿਲਾਂ ਇੱਕ ਖ਼ਤ ਭੇਜਿਆ ਹੈ ਤਾਂ ਅਸੀਂ ਅਪੌਇੰਟਮੈਂਟ ਤੋਂ ਪਹਿਲਾਂ ਦੀ ਸਾਰੀ ਢੁੱਕਵੀਂ ਜਾਣਕਾਰੀ ਜਿਸਦੀ ਤੁਹਾਨੂੰ ਲੋੜ ਹੈ ਸ਼ਾਮਿਲ ਕੀਤੀ ਹੋਵੇਗੀ 

ਤੁਹਾਡੇ ਹਾਜ਼ਰ ਹੋਣ ਤੋਂ ਪਹਿਲਾਂ ਕੀ ਉਮੀਦ ਕਰਨੀ ਹੈ 

ਜੇ ਤੁਸੀਂ ਇੱਕ ਦੁਭਾਸ਼ੀਏ ਦੀ ਮੰਗ ਕੀਤੀ ਹੈ ਤਾਂ ਉਹ ਤੁਹਾਡੀ ਅਪੌਇੰਟਮੈਂਟ ਦੇ ਸਮੇਂ ਤੁਹਾਨੂੰ ਮਿਲਣਗੇ  

ਜਦੋਂ ਮੈਂ ਪਹੁੰਚਦਾ/ਦੀ ਹਾਂ ਤਾਂ ਕੀ ਹੁੰਦਾ ਹੈ? 

ਜਦੋਂ ਤੁਸੀਂ ਪਹੁੰਚਦੇ ਹੋ ਤਾਂ ਇੱਕ ਰਿਸੈਪਸ਼ਨਿਸਟ ਵੱਲੋਂ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਜੋ ਤੁਹਾਨੂੰ ਇੱਕ ਨੰਬਰ ਵਾਲਾ ਕਾਰਡ, ਇੱਕ ਪੈਕ ਜਿਸ ਵਿੱਚ ਪ੍ਰਦਾਨ ਕੀਤੀ ਗਈ ਸੇਵਾ ਬਾਰੇ ਜਾਣਕਾਰੀ, ਇੱਕ ਗੁਪਤਤਾ ਦਸਤਾਵੇਜ਼ ਜੋ ਦੱਸਦਾ ਹੈ ਕਿ ਤੁਹਾਡੀ ਨਿੱਜੀ ਜਾਣਕਾਰੀ ਦਾ ਕੀ ਹੁੰਦਾ ਹੈ, ਅਤੇ ਇੱਕ ਰਜਿਸਟ੍ਰੇਸ਼ਨ ਫਾਰਮ ਸ਼ਾਮਲ ਹੈ, ਦੇਵੇਗਾ/ਗੀ ਰਿਸੈਪਸ਼ਨਿਸਟ ਤੁਹਾਨੂੰ ਰਜਿਸਟਰ ਹੋਣ ਦੀ ਵਾਰੀ ਆਉਣ ਤੱਕ ਬੈਠਣ ਲਈ ਕਹੇਗਾ/ਗੀ। ਜੇ ਤੁਹਾਨੂੰ ਰਜਿਸਟ੍ਰੇਸ਼ਨ ਫਾਰਮ ਭਰਨ ਵਿੱਚ ਮਦਦ ਦੀ ਲੋੜ ਹੈ ਤਾਂ ਤੁਸੀਂ ਰਿਸੈਪਸ਼ਨਿਸਟ ਨੂੰ ਦੱਸ ਸਕਦੇ ਹੋ ਕਿਰਪਾ ਕਰਕੇ ਇਸ ਨੂੰ ਜਿੰਨਾ ਹੋ ਸਕਦਾ ਹੈ ਪੂਰਾ ਕਰੋ  

ਮੈਂਨੂੰ ਕਿੰਨੀਂ ਦੇਰ ਉਡੀਕ ਕਰਨੀ ਪਵੇਗੀ? 

ਅਸੀਂ ਇਹ ਸੁਨਿਸ਼ਚਿਤ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਅਪੌਇੰਟਮੈਂਟ ਦੇ ਸਮੇਂ ਦੇ ਨਜ਼ਦੀਕ ਦੇਖਿਆ ਜਾਏ ਬਦਕਿਸਮਤੀ ਨਾਲ ਅਜਿਹੇ ਮੌਕੇ ਹੁੰਦੇ ਹਨ ਜਿੱਥੇ ਹੋ ਸਕਦਾ ਹੈ ਅਜਿਹਾ ਨ ਹੋਵੇ। ਜੇ ਤੁਸੀਂ ਕਿਸੇ ਅਪੌਇੰਟਮੈਂਟ ਲਈ ਹਾਜ਼ਰ ਹੁੰਦੇ ਹੋ ਅਤੇ 30 ਮਿੰਟ ਉਡੀਕ ਕਰ ਚੁਕੇ ਹੋ ਅਤੇ ਤੁਹਾਨੂੰ ਬੁਲਾਇਆ ਨਹੀਂ ਗਿਆ, ਤਾਂ ਕਿਰਪਾ ਕਰਕੇ ਰਿਸੈਪਸ਼ਨ ਦੇ ਕਿਸੇ ਮੈਂਬਰ ਨੂੰ ਸੂਚਿਤ ਕਰੋ ਜੋ ਇਹ ਪਤਾ ਲਗਾਉਣ ਸਕਦੇ ਹਨ ਕਿ ਤੁਹਾਡੇ ਲਈ ਕੀ ਹੋ ਰਿਹਾ ਹੈ ਕਿਉਂਕਿ ਸਾਡੇ ਕੋਲ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਕਲੀਨਿਕ ਚੱਲ ਰਹੇ ਹੁੰਦੇ ਹਨ, ਹੋ ਸਕਦਾ ਹੈ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੇ ਬਾਅਦ ਬੁਲਾਇਆ ਜਾਵੇ ਜੋ ਤੁਹਾਡੇ ਤੋਂ ਬਾਅਦ ਉੱਥੇ ਪਹੁੰਚਿਆ ਹ  

ਜੇ ਮੈਂ ਦੇਰ ਨਾਲ ਪਹੁੰਚਦਾ/ਦੀ ਹਾਂ ਤਾਂ ਕੀ ਹੋਵੇਗਾ  

ਅਸੀਂ ਜਾਣਦੇ ਹਾਂ ਕਿ ਅਜਿਹੇ ਮੌਕੇ ਹੁੰਦੇ ਹਨ ਜਦੋਂ ਮਰੀਜ਼ਾਂ ਨੂੰ ਉਨ੍ਹਾਂ ਦੀ ਅਪੌਇੰਟਮੈਂਟ ਲਈ ਪਹੁੰਚਣ ਵਿੱਚ ਦੇਰ ਹੋ ਸਕਦੀ ਹੈ ਜੇ ਤੁਸੀਂ ਆਪਣੀ ਅਪੌਇੰਟਮੈਂਟ ਲਈ ਦੇਰ ਨਾਲ ਪਹੁੰਚਦੇ ਹੋ ਤਾਂ ਅਸੀਂ ਗਰੰਟੀ ਨਹੀਂ ਦੇ ਸਕਦੇ ਕਿ ਅਸੀਂ ਤੁਹਾਡੀ ਅਸਲ ਅਪੌਇੰਟਮੈਂਟ  ਪੂਰ ਸਮਾਂ ਤੁਹਾਨੂੰ ਦੇ ਸੱਕਣ ਦੇ ਯੋਗ ਹੋਵਾਂਗੇ ਜਦੋਂ ਤੁਸੀਂ ਆਪਣੀ ਅਪੌਇੰਟਮੈਂਟ ਲਈ ਦੇਰ ਨਾਲ ਪਹੁੰਚਦੇ ਹੋ ਤਾਂ ਰਿਸੈਪਸ਼ਨਿਸਟ ਕਲੀਨਿਕਲ ਟੀਮ ਦੇ ਕਿਸੇ ਮੈਂਬਰ ਦ  ਕੇ ਤੁਹਾਡੇ ਨਾਲ ਗੱਲ ਕਰਨ ਦਾ ਪ੍ਰਬੰਧ ਕਰੇਗੀ। ਹੋ ਸਕਦਾ ਹੈ ਕਿ ਤੁਹਾਨੂੰ ਉਡੀਕ ਕਰਨੀ ਪਵੇ ਜਦੋਂ ਤੱਕ ਕੋਈ ਉਪਲਬਧ ਨਹੀਂ ਹੁੰਦਾ ਕੁਝ ਕਲੀਨਿਕਾਂ ਅਤੇ ਪ੍ਰਕਿਰਿਆਵਾਂ ਲਈ ਅਸੀਂ ਤੁਹਾਨੂੰ ਦੇਖਣ ਵਿੱਚ ਅਸਮਰੱਥ ਹਾਂ ਜੇ ਤੁਸੀਂ ਦੇਰ ਨਾਲ ਆਉਂਦੇ ਹੋ ਜੇ ਅਜਿਹਾ ਹੁੰਦਾ ਹੈ ਤਾਂ ਅਸੀਂ ਤੁਹਾਡੇ ਨਾਲ ਇੱਕ ਵਿਕਲਪਕ ਅਪੌਇੰਟਮੈਂਟ ਦਾ ਪ੍ਰਬੰਧ ਕਰਾਂਗੇ 

ਮੈਂ ਆਪਣੇ ਸਲਾਹ-ਮਸ਼ਵਰੇ ਦੌਰਾਨ ਕਿਸ ਨੂੰ ਮਿਲਾਂਗਾ/ਗੀ? 

ਸਾਡੀਆਂ ਜ਼ਿਆਦਾਤਰ ਸੇਵਾਵਾਂ ਚਿਕਿਤਸਕਾਂ ਦੀ ਇੱਕ ਟੀਮ ਦੁਆਰਾ ਚਲਾਈਆਂ ਜਾਂਦੀਆਂ ਹਨ, ਜੋ ਸੇਵਾ ਦੇ ਅਧਾਰ ਤੇ ਡਾਕਟਰ, ਨਰਸਾਂ, ਸਿਹਤ ਸੰਭਾਲ ਸਹਾਇਕ, ਸਲਾਹਕਾਰ ਜਾਂ ਮਨੋਵਿਗਿਆਨੀ ਹੋ ਸਕਦ ਹਨ ਜਦੋਂ ਤੁਹਾਨੂੰ ਕਲੀਨਿਕਲ ਰੂਮ ਵਿੱਚ ਬੁਲਾਇਆ ਜਾਂਦਾ ਹੈ ਤਾਂ ਸਾਡਾ ਸਾਰਾ ਸਟਾਫ ਆਪਣੀ ਪਛਾਣ ਬਾਰੇ ਤੁਹਾਨੂੰ ਦੱਸੇਗਾ। 

ਜੇ ਤੁਹਾਡੀ ਕਿਸੇ ਵਿਸ਼ੇਸ਼ ਲਿੰਗ ਦੇ ਡਾਕਟਰੀ ਮਾਹਰ ਦੇ ਨੂੰ ਦੇਖਣ ਦੀ ਤਰਜੀਹ ਹੈ, ਤਾਂ ਕਿਰਪਾ ਕਰਕੇ ਆਪਣੀ ਅਪੌਇੰਟਮੈਂਟ ਬੁਕ ਕਰਦੇ ਸਮੇਂ ਸਾਨੂੰ ਦੱਸੋ ਅਸੀਂ ਉਸ ਬੇਨਤੀ ਦਾ ਸਨਮਾਨ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਵੀ ਅਸੀਂ ਅਜਿਹਾ ਕਰ ਸਕਦੇ ਹਾਂ ਪਰ ਅਸੀਂ ਇਸਦੀ ਗਰੰਟੀ ਨਹੀਂ ਦੇ ਸਕਦੇ 


ਮੇਰੇ ਟੈਸਟ ਕਿਵੇਂ ਲਿੱਤੇ ਜਾਂਦੇ ਹਨ? 

ਤੁਹਾਨੂੰ ਪਿਸ਼ਾਬ ਜਾਂ ਖੂਨ ਦਾ ਨਮੂਨਾ ਦੇਣ ਦੀ ਲੋੜ ਹੋ ਸਕਦੀ ਹੈ ਕੁਝ ਟੈਸਟਾਂ ਲਈ ਤੁਹਾਡੇ ਜਣਨ ਅੰਗਾਂ ਤੋਂ, ਅਤੇ ਇਸ ਤੇ ਨਿਰਭਰ ਕਰਦ ੋਏ ਕਿ ਤੁਸੀਂ ਕਿਸ ਤਰ੍ਹਾਂ ਦਾ ਸੈਕਸ ਕੀਤਾ ਹੈ, ਤੁਹਾਡੇ ਗਲੇ ਅਤੇ ਗੁਦਾ ਤੋਂ ਸਵਬ ਲੈਣ (ਰੂੰ ਦਾ ਫਾਹਾ ਫੇਰਣ) ਦੀ ਲੋੜ ਹੁੰਦੀ ਹੈ ਇਹ ਥੋੜਾ ਅਸੁਵਿਧਾਜਨਕ ਹੋ ਸਕਦਾ ਹੈ ਪਰ ਕਲੀਨਿਕਲ ਸਟਾਫ ਇਹ ਟੈਸਟ ਕਰਨ ਵਿੱਚ ਮਾਹਰ ਹਨ ਇਸ ਲਈ ਤੁਸੀਂ ਚੰਗੇ ਹੱਥਾਂ ਵਿੱਚ ਹੋ ਕੁਝ ਟੈਸਟਾਂ ਲਈ ਡਾਕਟਰ ਨੂੰ ਤੁਹਾਡੇ ਜਣਨ ਅੰਗਾਂ ਨੂੰ ਦੇਖਣ ਦੀ ਲੋੜ ਹੋ ਸਕਦੀ ਹੈ ਜੇ ਤੁਸੀਂ ਸਮਾਨ ਲਿੰਗ ਦੇ ਡਾਕਟਰ ਨਾਲ ਵਧੇਰੇ ਆਰਾਮਦਾਇਕ ਮਹਿਸੂਸ ਕਰਦੇ ਹੋ ਤਾਂ ਕਿਰਪਾ ਕਰਕੇ ਸਾਨੂੰ ਦੱਸੋ ਜਦੋਂ ਤੁਸੀਂ ਆਪਣੀ ਅਪੌਇੰਟਮੈਂਟ ਬੁਕ ਕਰਦੇ ਹੋ 

ਕੀ ਮੈਂ ਬੱਚਿਆਂ ਨੂੰ ਲੈ ਕੇ ਆ ਸਕਦਾ/ਦੀ ਹਾਂ? 

ਬੱਚਿਆਂ ਨੂੰ ਨਾ ਲਿਆਉਣਾ ਸਭ ਤੋਂ ਵਧੀਆ ਹੈ ਅਤੇ ਇਮਾਰਤ ਵਿੱਚ ਬੱਚਿਆਂ ਦੀ ਦੇਖਭਾਲ ਦੀਆਂ ਕੋਈ ਸਹੂਲਤਾਂ ਨਹੀਂ ਹਨ ਜੇ ਤੁਹਾਨੂੰ ਆਪਣੇ ਬੱਚੇ ਦੇ ਨਾਲ ਹਾਜ਼ਰ ਹੋਣ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਕਿਸੇ ਹੋਰ ਬਾਲਗ ਨੂੰ ਆਪਣੇ ਨਾਲ ਉਸ ਸਮੇਂ ਉਡੀਕ ਖੇਤਰ ਵਿੱਚ ਉਨ੍ਹਾਂ ਦੀ ਦੇਖਭਾਲ ਲਈ ਲੈ ਕੇ ਆਓ ਜਦੋਂ ਤੁਸੀਂ ਕਲੀਨਿਕ ਵਿੱਚ ਹੋ ਨਹੀਂ ਤਾਂ, ਤੁਹਾਨੂੰ ਆਪਣੇ ਬੱਚਿਆਂ ਤੋਂ ਬਿਨਾਂ ਵਾਪਸ ਆਉਣ ਲਈ ਕਿਹਾ ਜਾ ਸਕਦਾ ਹੈ  

ਜੇ ਤੁਸੀਂ ਆਪਣੇ ਬੱਚਿਆਂ ਨੂੰ ਕਿਸੇ ਭਰੋਸੇਯੋਗ ਬਾਲਗ ਨਾਲ ਛੱਡਣ ਦੇ ਯੋਗ ਹੋ ਤਾਂ ਸੜਕ ਦੇ ਦੂਜੇ ਪਾਸੇ ਬਹੁਤ ਸਾਰੀਆਂ ਖੇਡਣ ਦੀਆਂ ਥਾਵਾਂ ਵਾਲਾ ਇੱਕ ਸੁੰਦਰ ਪਾਰਕ ਹੈ