What is Sandyford? - Punjabi
ਅਸੀਂ ਉਹਨਾਂ ਲੋਕਾਂ ਲਈ ਇੱਕ ਮਾਹਰ ਜਿਨਸੀ ਸਿਹਤ ਸੇਵਾ ਹਾਂ ਜੋ ਗਲਾਸਗੋ ਅਤੇ ਕਲਾਇਡ ਖੇਤਰ ਵਿੱਚ ਰਹਿੰਦੇ ਹਨ। ਅਸੀਂ ਸਕੌਟਲੈਂਡ ਦੀ ਨੈਸ਼ਨਲ ਹੈਲਥ ਸੇਵਾ ਦਾ ਹਿੱਸਾ ਹਾਂ। ਸਾਡੀਆਂ ਸਾਰੀਆਂ ਸੇਵਾਵਾਂ ਅਤੇ ਇਲਾਜ ਮੁਫ਼ਤ ਹਨ। ਉਹ ਗੁਪਤ ਤੇ ਨਿੱਜੀ ਵੀ ਹੁੰਦੇ ਹਨ।
ਸਾਡਾ ਮਿੱਤਰਤਾਪੂਰਨ ਸਟਾਫ਼ ਖੁੱਲ੍ਹਦਿਲਾ ਹੈ ਅਤੇ ਕਦੀ ਵੀ ਤੁਹਾਡੇ ਬਾਰੇ ਕੋਈ ਰਾਏ ਨਹੀਂ ਬਣਾਏਗਾ।
ਅਸੀਂ ਸੈਨਡੀਫੋਰ੍ਡ ਵਿਖੇ ਤੁਹਾਡੀ ਸਹਾਇਤਾ ਕਰ ਸਕਦੇ ਹਾਂ, ਜੇ ਤੁਹਾਨੂੰ:
• ਜਣਨ ਅੰਗਾਂ ਦੇ ਖੇਤਰ ਵਿੱਚ ਦਰਦ ਹੈ, ਰਿਸਦੇ ਹਨ (ਡਿਸਚਾਰਜ ਹੁੰਦਾ) ਹੈ ਜਾਂ ਚਮੜੀ ਦੀਆਂ ਤਕਲੀਫਾਂ ਹਨ।
• ਕੋਈ ਲੱਛਣ ਨਹੀਂ ਹਨ ਪਰ ਤੁਸੀਂ ਫਿਕਰਮੰਦ ਹੋ ਕਿ ਸ਼ਾਇਦ ਤੁਸੀਂ ਕਿਸੇ ਜਿਨਸੀ ਤੌਰ ਤੇ ਸੰਚਰਿਤ ਹੋਣ ਵਾਲੀ ਲਾਗ ਦੇ ਸੰਪਰਕ ਵਿੱਚ ਆਏ ਹੋਵੋ।
• ਪ੍ਰੈਗਨੈਂਸੀ ਜਾਂ ਗਰਭਪਾਤ (ਅਬੌਰਸ਼ਨ) ਦੇ ਸਬੰਧ ਵਿੱਚ ਸਲਾਹ ਜਾਂ ਗਰਭ ਨਿਰੋਧਕ ਦੀ ਜਰੂਰਤ ਹੈ।
• ਜਿਨਸੀ ਹਮਲੇ/ਬਲਾਤਕਾਰ, ਜਿਨਸੀ ਦੁਰਵਿਹਾਰ/ ਸ਼ੋਸ਼ਣ ਜਾਂ ਕਿਸੇ ਹੋਰ ਹਿੰਸਾ ਦਾ ਤਜਰਬਾ ਹੋਇਆ ਹੈ ਜੋ ਤੁਹਾਡੀ ਜਿਨਸੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।
ਸੈਨਡੀਫੋਰ੍ਡ ਵਿਖੇ ਪੇਸ਼ ਕੀਤੀਆਂ ਜਾਣ ਵਾਲੀਆਂ ਸੇਵਾਵਾਂ
• ਜਿਨਸੀ ਲਾਗਾਂ ਜਿਵੇਂ ਕਲਾਮੀਡਿਆ ਅਤੇ ਗੌਨੋਰਿਆ ਲਈ ਟੈਸਟ।
• ਲਹੂ ਰਾਹੀਂ ਸੰਚਰਿਤ ਹੋਣ ਵਾਲੀਆਂ ਲਾਗਾਂ ਜਿਵੇਂ ਐਚਆਈਵੀ, ਹੈੱਪਆਟਾਇਟਿਸ ਅਤੇ ਸਿੱਫਲਿਸ ਲਈ ਟੈਸਟ।
• ਕੰਡੋਮ ਸਣੇ ਗਰਭ ਨਿਰੋਧਕ
• ਗਰਭਪਾਤ (ਅਬੌਰਸ਼ਨ) ਦੇਖਭਾਲ
• ਸਲਾਹ-ਮਸ਼ਵਰਾ (ਕਾਉਂਸਲਿੰਗ)
ਸਾਡੀਆਂ ਸੇਵਾਵਾਂ ਤੱਕ ਕਿਵੇਂ ਪਹੁੰਚਣਾ ਹੈ
ਸਾਡੀ ਸੇਵਾ ਤੱਕ ਪਹੁੰਚਣ ਲਈ ਤੁਸੀਂ ਸਾਡੀ ਇਨਕਲੂਜ਼ਨ ਟੀਮ ਨੂੰ ਸਿੱਧੇ 0141 211 8610 ‘ਤੇ ਟੈਲੀਫੋਨ ਕਰ ਸਕਦੇ ਹੋ। ਤੁਸੀਂ ਆਮ ਤੌਰ ਤੇ ਸਾਡੀਆਂ ਨਰਸਾਂ ਵਿੱਚੋਂ ਇੱਕ ਨਾਲ ਗੱਲ ਕਰੋਗੇ ਅਤੇ ਅਸੀਂ ਤੁਹਾਡੇ ਲਈ ਸਭ ਤੋਂ ਵਧੀਆ ਅਪੌਇੰਟਮੈਂਟ ਦਾ ਪ੍ਰਬੰਧ ਕਰਾਂਗੇ। ਅਸੀਂ ਇਸ ਨਾਲ ਸਹਾਇਤਾ ਲਈ ਟੈਲੀਫੋਨ ਉੱਤੇ ਇੰਟਰਪ੍ਰੇਟਰ ਦਾ ਪ੍ਰਬੰਧ ਕਰ ਸਕਦੇ ਹਾਂ।
ਕਿਰਪਾ ਕਰਕੇ ਨੋਟ ਕਰੋ ਕਿ ਵਰਤਮਾਨ ਵਿੱਚ ਕੋਵਿਡ-19 ਦੇ ਕਾਰਨ, ਸਿਰਫ਼ ਉਹ ਲੋਕ ਸੈਨਡੀਫੋਰ੍ਡ ਦੇ ਅੰਦਰ ਆ ਸਕਦੇ ਹਨ ਜਿਨ੍ਹਾਂ ਦੇ ਕੋਲ ਇੱਕ ਅਪੌਇੰਟਮੈਂਟ ਹੈ।
ਤੁਸੀਂ ਹੇਠਾਂ ਲਿਖਿਆਂ ਵਿੱਚੋਂ ਕਿਸੇ ਕਲੀਨਿਕ ਵਿੱਚ ਆਉਣ ਦੀ ਚੋਣ ਕਰ ਸਕਦੇ ਹੋ
Sandyford Central 2-6 Sandyford Place Glasgow
G3 7NB
Sandyford Paisley
1st Floor New Sneddon Street Clinic, 8 New Sneddon Street, Glasgow
PA3 2AD
Sandyford Parkhead
ਪ੍ਰਵੇਸ਼ ਦੁਆਰ ਨਿਸਬੇਟ ਸਟ੍ਰੀਟ ‘ਤੇ ਇਮਾਰਤ ਦੇ ਪਾਸੇ ਹੈ
Parkhead Health Centre 101 Salamanca Street Glasgow
G31 5BA